America News: ਅਮਰੀਕਾ 'ਚ ਅੱਗ ਲੱਗਣ ਕਰ ਕੇ 2 ਜਣਿਆਂ ਦੀ ਮੌਤ, ਮਰਨ ਵਾਲਿਆਂ 'ਚ ਪੰਜਾਬਣ ਵੀ ਸ਼ਾਮਲ
Published : Mar 5, 2024, 2:53 pm IST
Updated : Mar 5, 2024, 2:53 pm IST
SHARE ARTICLE
File Photo
File Photo

ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖ਼ੁਦ ਨੂੰ ਅੱਗ ਲਗਾਈ ਸੀ ਅਤੇ ਇਸ ਮਗਰੋਂ ਮਾਮਲੇ ਹੋਰ ਅੱਗੇ ਵਧ ਗਿਆ

America News: ਵਸ਼ਿੰਗਟਨ - ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਟੀਨੈਕ ਕਸਬੇ ਵਿਚ ਘਰ ਦੇ ਬੇਸਮੈਂਟ ਅੰਦਰ ਅੱਗ ਲੱਗਣ ਕਾਰਨ 2 ਜੀਆਂ ਦੀ ਮੌਤ ਹੋ ਗਈ ਸੀ ਜਿਹਨਾਂ ਦੀ ਸ਼ਨਾਖਤ ਹੋ ਗਈ ਹੈ। ਮਾਰੇ ਗਏ ਦੋ ਜੀਆਂ ਦੀ ਸ਼ਨਾਖਤ ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਕੀਤੀ ਗਈ ਹੈ। ਜਦਕਿ ਰਣਜੋਧ ਸਿੰਘ (35) ਦੀ ਪਤਨੀ ਮਨਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।  

ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖ਼ੁਦ ਨੂੰ ਅੱਗ ਲਗਾਈ ਸੀ ਅਤੇ ਇਸ ਮਗਰੋਂ ਮਾਮਲੇ ਹੋਰ ਅੱਗੇ ਵਧ ਗਿਆ। ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਦੇ ਰਿਸ਼ਤੇ ਬਾਰੇ ਮੀਡੀਆ ਰਿਪੋਰਟਾਂ ਵਿਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਨਜਿੰਦਰ ਕੌਰ ਆਪਣੇ ਪਿੱਛੇ ਇਕ ਬੇਟਾ ਛੱਡ ਗਈ ਹੈ। ਉਧਰ ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਮਾਰਕ ਮਸੇਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਮਨਜਿੰਦਰ ਕੌਰ ਦੀ ਉਮਰ 44 ਸਾਲ ਸੀ ਜਦਕਿ ਮਨਜੀਤ ਕੌਰ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਜੋ ਲਿਵਿੰਗਸਟਨ ਦੇ ਕੂਪਰਮੈਨ ਮੈਡੀਕਲ ਸੈਂਟਰ ਵਿਚ ਦਾਖਲ ਹੈ ਅਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪ੍ਰੌਸੀਕਿਊਟਰ ਮਾਰਕ ਮਸੇਲਾ ਮੁਤਾਬਕ ਰਣਜੋਧ ਸਿੰਘ ਨੇ ਕੋਈ ਬਲਣਸ਼ੀਲ ਪਦਾਰਥ ਆਪਣੇ 'ਤੇ ਛਿੜਕ ਕੇ ਅੱਗ ਲਗਾਈ ਸੀ ਅਤੇ ਅਤੇ ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨੋ ਜਣੇ ਬੇਸਮੈਂਟ ਵਿਚ ਫਸ ਗਏ। ਰਣਜੋਧ ਸਿੰਘ ਵੱਲੋਂ ਖ਼ੁਦ ਨੂੰ ਅੱਗ ਲਾਉਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।  

 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement