
"ਹਾਲੇ ਚੋਣਾਂ ਕਰਵਾਉਣ ਦਾ ਸਹੀ ਸਮਾਂ ਨਹੀਂ"
ਕੈਨੇਡਾ: ਨਿਊ ਡੈਮੋਕੇ੍ਰਟਿਕ ਪਾਰਟੀ (ਐਨਡੀਪੀ) ਆਗੂ ਜਗਮੀਤ ਸਿੰਘ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫ਼ ਦੇ ਜਵਾਬ ਵਿਚ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਪੈਕੇਜ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ‘‘ਬਿਲਡ ਕੈਨੇਡੀਅਨ ਬਾਏ ਕੈਨੇਡੀਅਨ’’ ਯੋਜਨਾ ਦੇ ਤਹਿਤ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਸੰਸਦ ਤੋਂ ਪੱਖਪਾਤ ਤੋਂ ਉਪਰ ਉਠਣ ਅਤੇ ਟਰੰਪ ਦੇ ਟੈਰਿਫ਼ ਦਾ ਵਿਰੋਧ ਕਰਨ ਵਿਚ ਏਕਾ ਦਿਖਾਉਣ ਦੀ ਮੰਗ ਕੀਤੀ।
ਜਗਮੀਤ ਸਿੰਘ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਡੋਨਾਲਡ ਟਰੰਪ ਵਰਗੇ ਵਿਅਕਤੀ ਨਾਲ ਨਜਿੱਠਣ ਦਾ ਕੋਈ ਹੋਰ ਤਰੀਕਾ ਨਹੀਂ ਹੈ, ਅਤੇ ਕੈਨੇਡਾ ਨੂੰ ਜਿੱਤਣ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਟਰੰਪ ਨੂੰ ਧੱਕੇਸ਼ਾਹੀ ਕਰਨ ਵਾਲਾ ਦੱਸਿਆ ਅਤੇ ਦਲੀਲ ਦਿੱਤੀ ਕਿ ਸਖ਼ਤ ਜਵਾਬੀ ਕਾਰਵਾਈ ਦੀ ਲੋੜ ਹੈ।