ਗਰੀਬਾਂ ਦੀ ਮਦਦ ਲਈ ਲੋਕਾਂ ਨੇ ਲੱਭਿਆ ਵਿਲੱਖਣ ਤਰੀਕਾ, ਦੇਖੋ ਤਸਵੀਰਾਂ
Published : Apr 5, 2020, 9:06 am IST
Updated : Apr 13, 2020, 8:49 pm IST
SHARE ARTICLE
Photo
Photo

ਕੋਰੋਨਾ ਵਾਇਰਸ ਕਾਰਨ ਲਗਭਗ ਸਾਰੀ ਦੁਨੀਆ ਵਿਚ ਲੌਕਡਾਊਨ ਹੈ। ਪਰ ਇਹ ਲੌਕਡਾਊਨ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਕਿਸੇ ਵੀ ਤਬਾਹੀ ਤੋਂ ਘੱਟ ਨਹੀਂ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ  ਲਗਭਗ ਸਾਰੀ ਦੁਨੀਆ ਵਿਚ ਲੌਕਡਾਊਨ ਹੈ। ਪਰ ਇਹ ਲੌਕਡਾਊਨ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਕਿਸੇ ਵੀ ਤਬਾਹੀ ਤੋਂ ਘੱਟ ਨਹੀਂ ਹੈ। ਕੋਰੋਨਾ ਵਾਇਰਸ ਕਾਰਨ, ਇਨ੍ਹਾਂ ਗਰੀਬ ਲੋਕਾਂ ਦੀ ਜ਼ਿੰਦਗੀ ‘ਬਦ ਤੋਂ ਬਦਤਰ’ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਲੋਕ ਕੋਰੋਨਾ ਵਾਇਰਸ ਤੋਂ ਚਾਹੇ ਨਾ ਮਰਨ ਪਰ ਇਹ ਗਰੀਬ ਭੁੱਖਮਰੀ ਨਾਲ ਜ਼ਰੂਰ ਮਰ ਜਾਣਗੇ।

 ਅਜਿਹੇ ਲੋਕਾਂ ਲਈ ਕੇਂਦਰ ਸਰਕਾਰ ਬਹੁਤ ਸਾਰੀਆਂ ਮੁਹਿੰਮਾਂ ਚਲਾ ਰਹੀ ਹੈ, ਜਿਸ ਰਾਹੀਂ ਇਨ੍ਹਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਦੀ ਮਾਰ ਦਾ ਸਾਹਮਣਾ ਕਰ ਰਹੇ ਇਟਲੀ ਦੇ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਸਰਕਾਰ ਦੇ ਨਾਲ ਸਥਾਨਕ ਲੋਕ ਵੀ ਸਹਾਇਤਾ ਲਈ ਅੱਗੇ ਆ ਰਹੇ ਹਨ।

ਇਟਲੀ ਦੇ ਨੇਪਲਜ਼ ਦੇ ਲੋਕਾਂ ਨੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਗਰੀਬ ਲੋਕਾਂ ਦੀ ਸਹਾਇਤਾ ਕਰਨ ਦਾ ਇਕ ਵਿਲੱਖਣ ਤਰੀਕਾ ਲੱਭਿਆ ਹੈ। ਮੀਡੀਆ ਰਿਪੋਰਟ ਅਨੁਸਾਰ ਇਟਲੀ ਦੇ ਨੇਪਲਜ਼ ਵਿਚ ਰਹਿਣ ਵਾਲੇ ਲੋਕਾਂ ਨੇ ਗਰੀਬ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਉਪਾਅ ਕੀਤੇ ਹਨ। ਨੇਪਲਜ਼ ਦੇ ਸਥਾਨਕ ਲੋਕ ਘਰ ਦੀ ਬਾਲਕੋਨੀ ‘ਤੇ ਭੋਜਨ ਦੀਆਂ ਟੋਕਰੀਆਂ ਲਟਕਾ ਰਹੇ ਹਨ ਅਤੇ ਉਹਨਾਂ ਵਿਚ ਗਰੀਬਾਂ ਲਈ ਭੋਜਨ ਦਿੰਦੇ ਹਨ।

ਖਾਣ ਦੀਆਂ ਚੀਜ਼ਾਂ ਜਿਵੇਂ ਕਿ ਪਾਸਤਾ, ਟਮਾਟਰ, ਫਲ਼ੀਆਂ, ਬ੍ਰੈਡ ਆਦਿ ਖਾਣਾ ਟੋਕਰੀਆਂ ਵਿਚ ਪਾ ਕੇ ਲਟਕਾ ਦਿੰਦੇ ਹਨ ਅਤੇ ਫਿਰ ਰਸਤੇ ਵਿਚੋਂ ਜਾ ਰਹੇ ਗਰੀਬ ਅਤੇ ਲੋੜਵੰਦ ਇਹ ਖਾਣਾ ਲੈ ਲੈਂਦੇ ਹਨ। ਦੱਸ ਦਈਏ ਕਿ ਗਰੀਬ ਲੋਕਾਂ ਦੀ ਇਸ ਤਰੀਕੇ ਨਾਲ ਮਦਦ ਕਰਨ ਦਾ ਵਿਚਾਰ ਐਂਜਲੋ ਪਿਕੋਨਿਕ ਨਾਂਅ ਦੇ ਵਿਅਕਤੀ ਦੇ ਮਨ ਵਿਚ ਆਇਆ ਸੀ।

ਐਂਜਲੋ ਨੇ ਦੱਸਿਆ ਕਿ ਉਹਨਾਂ ਨੂੰ ਅਜਿਹਾ ਕਰਨ ਦੀ ਪ੍ਰੇਰਣਾ ਉਸ ਸਮੇਂ ਮਿਲੀ ਜੋਂ ਉਹਨਾਂ ਨੇ ਇਸ ਬੇਘਰ ਵਿਅਕਤੀ ਨਾਲ ਖਾਣਾ ਖਾਧਾ। ਉਹਨਾਂ ਨੇ ਖਾਣਾ ਖਾਂਦੇ ਹੋਏ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਭੁੱਖੇ ਕਿਵੇਂ ਰਹਿ ਗਏ? ਤਾਂ ਉਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਹੈ, ਜਿਸ ਕਾਰਨ ਕੰਟੀਨ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਐਂਜਲੋ ਨੇ ਇਹਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ, ਉਹਨਾਂ ਨੇ ਅਪਣੇ ਗੁਆਂਢੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement