ਵੱਡੀ ਜੇਬ ਤੇ ਵੱਡੇ ਸ਼ੌਕ: ਕਿਸੇ ਮਹਿਲ ਨੂੰ ਮਾਤ ਪਾਵੇਗਾ ਅਮਰੀਕੀ ਰਾਸ਼ਟਰਪਤੀ ਦਾ ਨਵਾਂ ਜਹਾਜ਼
Published : Apr 5, 2021, 9:16 am IST
Updated : Apr 5, 2021, 9:18 am IST
SHARE ARTICLE
US President's new plane
US President's new plane

ਇਸ ਦੀ ਗਤੀ ਪ੍ਰਤੀ ਘੰਟਾ 1000 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ

ਵਾਸ਼ਿੰਗਟਨ : ਸਿਆਣੇ ਕਹਿੰਦੇ ਹਨ ਕਿ ਮਨੁੱਖ ਦੀ ਜੇਬ ਜਿੰਨੀ ਕੁ ਭਾਰੀ ਹੁੰਦੀ ਹੈ, ਉਸ ਦੇ ਸ਼ੌਕ ਵੀ ਉਹੋ ਜਿਹੇ ਹੁੰਦੇ ਹਨ। ਇਹ ਗੱਲ ਅਮਰੀਕੀ ਰਾਸ਼ਟਰਪਤੀ ਉਪਰ ਚੰਗੀ ਤਰ੍ਹਾਂ ਢੁਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਧਿਕਾਰਤ ਜਹਾਜ਼ ਏਅਰਫ਼ੋਰਸ ਵਨ ਨੂੰ ਸੁਪਰਸੋਨਿਕ ਜਹਾਜ਼ ਵਿਚ ਅਪਗ੍ਰੇਡ ਕਰਨ ਲਈ ਯੂ.ਐੱਸ. ਏਅਰਫ਼ੋਰਸ ਇਕ ਸਟਾਰਟਅੱਪ ਨਾਲ ਕੰਮ ਕਰ ਰਿਹਾ ਹੈ।

joe bidenjoe biden

ਇਕ ਕੰਪਨੀ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਲਈ ਸੁਪਰਸੋਨਿਕ ਏਅਰਕ੍ਰਾਫ਼ਟ ਇੰਜਣ ਨੂੰ ਵਿਕਸਤ ਕਰੇਗਾ। ਦਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕਿਸੇ ਮਹਿਲ ਨੂੰ ਮਾਤ ਪਾਵੇਗਾ ਕਿਉਂਕਿ ਇਸ ਦੇ ਅੰਦਰ ਉਹ ਸਾਰੀਆਂ ਸਹੂਲਤਾਂ ਹੋਣਗੀਆਂ ਜਿਹੜੀਆਂ ਧਰਤੀ ’ਤੇ ਕਿਸੇ ਮਹਿਲ ਵਿਚ ਹਾਸਲ ਕੀਤੀਆਂ ਜਾ ਸਕਦੀਆਂ ਹਨ। ਐਕਸੋਲੋਨਿਕ ਵਲੋਂ ਬਣਾਏ ਜਾ ਰਹੇ ਲੋਅ ਬੂਮ ਸੁਪਰਸੋਨਿਕ ਮੈਕ 1.8 ਟਵਿਨ ਜੈੱਟ ਦੀਆਂ ਕੁਝ ਅੰਦਰੂਨੀ ਤਸਵੀਰਾਂ ਨੂੰ ਸੀ.ਐਨ.ਐਨ. ਟ੍ਰੈਵਲ ਨੇ ਜਾਰੀ ਕੀਤਾ ਹੈ, ਜਿਸ ਵਿਚ ਜਹਾਜ਼ ਦੇ ਖ਼ੂਬਸੂਰਤ ਇੰਟੀਰੀਅਰ ਨੂੰ ਦਿਖਾਇਆ ਗਿਆ ਹੈ।

 US President's new planeUS President's new plane

ਇਹ ਜਹਾਜ਼ ਵਰਤਮਾਨ ਦੇ ਏਅਰਫੋਰਸ ਵਨ ਦੀ ਤੁਲਨਾ ਵਿਚ ਛੋਟਾ ਹੋਵੇਗਾ ਪਰ ਇਸ ਦੀ ਗਤੀ ਕਾਫੀ ਵੱਧ ਹੋਵੇਗੀ। ਇਸ ਨੂੰ ਐਕਸੋਸੋਨਿਕ ਦੇ 70 ਯਾਤਰੀਆਂ ਵਾਲੇ ਵਪਾਰਕ ਏਅਰਲਾਈਨ ਕਨਸੈਪਟ ’ਤੇ ਬਣਾਇਆ ਗਿਆ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਕੁੱਲ 31 ਲੋਕ ਸਫ਼ਰ ਕਰ ਸਕਣਗੇ।  ਇਸ ਜਹਾਜ਼ ਦੇ ਇੰਟੀਰੀਅਰ ਨੂੰ ਖ਼ੂਬਸੂਰਤ ਅਤੇ ਆਰਾਮਦਾਇਕ ਬਣਾਉਣ ਲਈ ਲਗਜ਼ਰੀ ਚਮੜੇ, ਓਕ ਦੀ ਲੱਕੜ, ਕਵਾਰਟਜ਼ ਫਿਟਿੰਗ, ਕੰਮ ਕਰਨ ਅਤੇ ਆਰਾਮ ਕਰਨ ਲਈ ਨਿਜੀ ਸੁਇਟ ਬਣੇ ਹੋਏ ਹਨ।

ਇਸ ਵਿਚ ਅਲਟ੍ਰਾ ਲਗਜ਼ਰੀ ਕੁਰਸੀਆਂ ਲਗਾਈਆਂ ਗਈਆਂ ਹਨ। ਇਸ ਜਹਾਜ਼ ਨੂੰ ਰਾਸ਼ਟਰਪਤੀ ਦੀ ਸਹੂਲਤ ਦੇ ਮੁਤਾਬਕ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਵਿਚ ਵੀਡੀਉ ਕਾਨਫ਼ਰੈਂਸਿੰਗ ਦੀ ਸਹੂਲਤ ਵੀ ਮੌਜੂਦ ਹੋਵੇਗੀ ਜਿਸ ਨਾਲ ਇਸ ਜਹਾਜ਼ ਵਿਚ ਸਫ਼ਰ ਕਰ ਰਹੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਅਪਣੇ ਕੰਮ ਨੂੰ ਕਰ ਸਕਣ, ਆਨਲਾਈਨ ਹੋ ਸਕਣ ਜਾਂ ਮੀਡੀਆ ਨੂੰ ਸੰਬੋਧਤ ਕਰ ਸਕਣਗੇ।

ਇਸ ਜਹਾਜ਼ ਦੀ ਗਤੀ ਵੀ ਹੈਰਾਨ ਕਰਨ ਵਾਲੀ ਹੋਵੇਗੀ। ਜੇਕਰ ਏਅਰਫ਼ੋਰਸ ਵਨ ਸੁਪਰਸੋਨਿਕ ਇੰਜਣ ਨਾਲ ਲੈਸ ਹੋ ਜਾਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਮੈਕ 5 ਦੀ ਗਤੀ ਨਾਲ ਨਿਊਯਾਰਕ ਤੋਂ ਲੰਡਨ ਸਿਰਫ਼ 90 ਮਿੰਟ ਵਿਚ ਪਹੁੰਚ ਸਕਦੇ ਹਨ। ਇਸ ਦੂਰੀ ਨੂੰ ਤੈਅ ਕਰਨ ਵਿਚ ਫ਼ਿਲਹਾਲ 7 ਘੰਟੇ ਦਾ ਸਮਾਂ ਲਗਦਾ ਹੈ। ਇਸ ਦਾ ਅਰਥ ਇਹ ਹੈ ਕਿ ਇਸ ਦੀ ਗਤੀ ਪ੍ਰਤੀ ਘੰਟਾ 1000 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement