
ਆਸਟ੍ਰੇਲੀਆ ਅਤੇ ਭਾਰਤ ਨੇ ਇਕ ਸ਼ਾਂਤੀਪੂਰਨ, ਸਮਾਵੇਸ਼ੀ ਅਤੇ ਲਚਕੀਲੇ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ ਲਈ ਸਾਂਝੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।
ਸਿਡਨੀ - ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਭਾਰਤ-ਆਸਟ੍ਰੇਲੀਆ ਸਬੰਧਾਂ 'ਚ ਹਾਲ ਦੇ ਵਿਕਾਸ ਅਤੇ ਉਪਲੱਬਧੀਆਂ ਦਾ ਹਵਾਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਤ ਵਪਾਰ ਨੂੰ ਲੈ ਕੇ ਅਪਣਾਈ ਜਾ ਰਹੀ ਨੀਤੀ ਦੀ ਤਾਰੀਫ਼ ਕੀਤੀ। ਹਾਈ ਕਮਿਸ਼ਨਰ ਫੈਰੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਕਤ ਵਪਾਰ ਜ਼ਿਆਦਾ ਨਿਵੇਸ਼ ਅਤੇ ਲੋਕਾਂ ਦਰਮਿਆਨ ਮਜ਼ਬੂਤ ਸਬੰਧ ਲਈ ਖੁੱਲ੍ਹੇ ਬਾਜ਼ਾਰ ਦੀ ਨੀਤੀ ਦੀ ਹਮਾਇਤ ਕੀਤੀ ਹੈ।
PM Modi
'ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤ ਅਤੇ ਆਸਟ੍ਰੇਲੀਆ ਵਿਸ਼ੇ 'ਤੇ ਬੋਲਦੇ ਹੋਏ ਫੈਰੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਸੁਚਾਰੂ ਪ੍ਰਣਾਲੀ ਵਿਕਸਿਤ ਕਰਨ ਲਈ ਇਸ ਨੂੰ 'ਪਵਿੱਤਰ ਕਰਤੱਵ ਕਿਹਾ, ਜਿਥੇ ਖੁੱਲ੍ਹਾ ਬਾਜ਼ਾਰ ਮੁਕਤ ਵਪਾਰ ਦੇ ਪ੍ਰਵਾਹ, ਜ਼ਿਆਦਾ ਨਿਵੇਸ਼ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ 2020 'ਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਮੈਲਬਾਰਨ ਯੂਨੀਵਰਸਿਟੀ ਤੋਂ ਪਹਿਲਾਂ ਵੱਡੇ ਵਫ਼ਦ ਦੀ ਭਾਰਤ ਯਾਤਰਾ ਨੂੰ ਇਸ ਸੰਦਰਭ 'ਚ ਦੇਖਿਆ ਜਾ ਸਕਦਾ ਹੈ।
ਇਹ ਵਫ਼ਦ ਅਜਿਹੇ ਸਮੇਂ 'ਚ ਆਇਆ ਹੈ ਜਦ ਪਿਛਲੇ ਇਕ ਪੰਦਰਵਾੜੇ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਮਾਰਿਸਨ ਦਰਮਿਆਨ ਵਰਚੁਅਲ ਸਿਖਰ ਸੰਮੇਲਨ ਹੋਇਆ, ਭਾਰਤ ਦੀ ਆਰਥਿਕ ਰਣਨੀਤੀ ਲਈ ਆਸਟ੍ਰੇਲੀਆਈ-ਭਾਰਤ ਵਪਾਰ ਸਮਝੌਤਾ ਹੋਇਆ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਨੇ ਇਕ ਸ਼ਾਂਤੀਪੂਰਨ, ਸਮਾਵੇਸ਼ੀ ਅਤੇ ਲਚਕੀਲੇ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ ਲਈ ਸਾਂਝੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।