
ਮੋਰੱਕੋ ਦੇ ਉੱਤਰ-ਪੂਰਬੀ ਖੇਤਰ 'ਚ ਇਕ ਖਾਨ 'ਚ ਹਾਦਸੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਜੇਰਾਦਾ...
ਰਬਾਤ, 4 ਜੂਨ : ਮੋਰੱਕੋ ਦੇ ਉੱਤਰ-ਪੂਰਬੀ ਖੇਤਰ 'ਚ ਇਕ ਖਾਨ 'ਚ ਹਾਦਸੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਜੇਰਾਦਾ ਸੂਬੇ ਦੇ ਸਿਡੀ ਬੋਬਕਰ ਕਮਿਊਨ 'ਚ ਇਕ ਸ਼ਾਫ਼ਟ ਖੁਦਾਈ ਕਰ ਰਹੇ ਦੋ ਲੋਕਾਂ 'ਤੇ ਡਿੱਗ ਗਿਆ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ।
ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਮੋਰੱਕਾ ਦੇ ਅਖ਼ਬਾਰਾਂ ਨੇ ਖ਼ਬਰ ਦਿਤੀ, ''ਸਿਡੀ ਬੋਬਕਰ 'ਚ ਸ਼ਾਫ਼ਟ ਦੇ ਡਿੱਗਣ ਕਾਰਨ ਐਤਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਲਗਭਗ 33 ਅਤੇ 42 ਸਾਲ ਸੀ।'' (ਪੀਟੀਆਈ)