
ਬਣਾਇਆ ਵਰਲਡ ਰਿਕਾਰਡ
ਟੋਕਿਓ : ਜਾਪਾਨ ਦੇ 83 ਸਾਲਾ ਕੇਨਿਚੀ ਹੋਰੀ ਨੇ ਸ਼ਨੀਵਾਰ ਨੂੰ ਨਵਾਂ ਰਿਕਾਰਡ ਬਣਾਇਆ ਹੈ। ਉਹ ਪਹਿਲੇ ਬਜ਼ੁਰਗ ਬਣ ਗਏ ਹਨ ਜਿਹਨਾਂ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇਕੱਲੇ ਅਤੇ ਬਿਨਾਂ ਰੁਕੇ ਸਮੁੰਦਰੀ ਸਫ਼ਰ ਕੀਤਾ ਹੋਵੇ। ਉਹਨਾਂ ਨੇ ਅਜਿਹਾ ਕਰਕੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਹੋਰੀ ਨੇ 27 ਮਾਰਚ ਨੂੰ ਸੈਨ ਫਰਾਂਸਿਸਕੋ, ਕੈਲੀਫੋਰਨੀਆ ਤੋਂ ਆਪਣੀ 990 ਕਿਲੋਗ੍ਰਾਮ ਅਤੇ 19 ਫੁੱਟ ਲੰਬੀ ਸਮੁੰਦਰੀ ਕਿਸ਼ਤੀ - ਸਨਟੋਰੀ ਮਰਮੇਡ ਥ੍ਰੀ ਤੋਂ ਨਿਕਲੇ ਸਨ।
Kenichi Hori
4 ਜੂਨ ਨੂੰ ਕੇਨਿਚੀ ਹੋਰੀ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਨਾਨ-ਸਟਾਪ ਕਿਸ਼ਤੀ ਚਲਾ ਕੇ ਸ਼ਿਕੋਕੂ ਟਾਪੂ ਤੋਂ ਵਾਕਾਯਾਮਾ ਪਹੁੰਚੇ, ਫਿਰ ਇਥੋਂ ਉਹ ਟੋਕਿਓ ਪਹੁੰਚੇ। ਕੇਨਿਚੀ ਨੇ 7 ਦਿਨ ਵਿੱਚ 4 ਹਜ਼ਾਰ ਕਿ.ਮੀ. ਦੂਰੀ ਤੈਅ ਕੀਤੀ। ਉਨ੍ਹਾਂ ਕਿਹਾ ਕਿ ਇਹ ਸਫਰ ਸੌਖਾ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਰਹਿੰਦੇ ਸਨ, ਇਸ ਲਈ ਮੈਂ ਹਰ ਰੋਜ਼ ਆਪਣੇ ਪਰਿਵਾਰ ਨਾਲ ਸੈਟੇਲਾਈਟ ਫੋਨ ਰਾਹੀਂ ਗੱਲ ਕਰਦਾ ਸੀ, ਜਿਸ ਨਾਲ ਉਹ ਮੇਰੀ ਚਿੰਤਾ ਨਾ ਕਰਨ।
Kenichi Hori
ਕੇਨਿਚੀ ਦੱਸਦੇ ਹਨ ਕਿ ਜੇ ਮੈਂ ਦਿਨ ਵਿੱਚ ਇੱਕ ਵਾਰ ਪਰਿਵਾਰ ਨੂੰ ਫੋਨ ਨਾ ਕਰਦਾ ਤਾਂ ਉਹ ਪ੍ਰੇਸ਼ਾਨ ਹੋ ਜਾਂਦੇ ਸਨ। ਇਸ ਸਫਰ ਵਿੱਚ ਪਰਿਵਾਰ ਨਾਲ ਹੋਣ ਵਾਲੀ ਗੱਲਬਾਤ ਹੀ ਮੇਰੀ ਤਾਕਤ ਬਣੀ ਤੇ ਮੈਂ ਆਪਣੀ ਯਾਤਰਾ ਨੂੰ ਅੰਜਾਮ ਦੇ ਸਕਿਆ।
ਕੇਨਿਚੀ ਕਿਸ਼ਤੀ ‘ਤੇ ਇੱਕ ਮੋਬਾਈਲ ਐਪ ਤੇ ਉਪਗ੍ਰਹਿ ਬੇਸਡ ਪ੍ਰਸਾਰਣ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਵੈੱਬਸਾਈਟ ਨੂੰ ਲੋਕ ਅਸਲ ਸਮੇਂ ਵਿੱਚ ਵੇਖ ਸਕਣ।