
9 ਯਾਤਰੀਆਂ ਦੀ ਗਈ ਜਾਨ ਅਤੇ 23 ਹੋਰ ਜ਼ਖ਼ਮੀ
ਨੇਪਾਲ : ਨੇਪਾਲ ਦੇ ਰੂਪਾਂਦੇਹੀ ਜ਼ਿਲ੍ਹੇ 'ਚ ਭੈਰਹਾਵਨ-ਪਾਰਸੀ ਮਾਰਗ 'ਤੇ ਯਾਤਰੀਆਂ ਨਾਲ ਭਰੀ ਬੱਸ ਰੋਹਿਣੀ ਨਦੀ 'ਚ ਡਿੱਗ ਗਈ। ਇਸ ਘਟਨਾ 'ਚ 9 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀ ਯਾਤਰੀਆਂ ਦਾ ਭੈਰਹਵਾਂ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਹੈ।
Accident
ਜਾਣਕਾਰੀ ਅਨੁਸਾਰ ਐਤਵਾਰ ਯਾਨੀ ਅੱਜ ਸਵੇਰੇ ਕਰੀਬ 4.30 ਵਜੇ ਜਨਕਪੁਰ ਤੋਂ ਭੈਰਹਵਾਂ ਵੱਲ ਆ ਰਹੀ ਬੱਸ ਰੋਹਿਣੀ ਪੁਲ ਦੀ ਰੇਲਿੰਗ ਤੋੜ ਕੇ ਨਦੀ ਵਿੱਚ ਜਾ ਡਿੱਗੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਬੱਸ 'ਚ ਬੈਠੇ ਯਾਤਰੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ।
Accident
ਹਸਪਤਾਲ ਵਿੱਚ ਇਲਾਜ ਦੌਰਾਨ 9 ਯਾਤਰੀਆਂ ਦੀ ਮੌਤ ਹੋ ਗਈ ਜਦਕਿ 23 ਹੋਰ ਯਾਤਰੀ ਜ਼ਖ਼ਮੀ ਹਨ, ਜਿਨ੍ਹਾਂ ਦਾ ਭੈਰਹਵਾਂ ਮੈਡੀਕਲ ਕਾਲਜ ਵਿਖੇ ਇਲਾਜ ਚੱਲ ਰਿਹਾ ਹੈ। ਰੂਪਾਂਦੇਹੀ ਟਰੈਫਿਕ ਪੁਲਿਸ ਮੁਖੀ ਕੇਸ਼ਵ ਕੇਸੀ ਨੇ ਦੱਸਿਆ ਕਿ ਬੱਸ 'ਚ ਸਵਾਰ 9 ਯਾਤਰੀਆਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਬਾਕੀ ਜ਼ਖਮੀਆਂ ਦਾ ਭੈਰਹਵਾਂ ਦੇ ਭੀਮ ਹਸਪਤਾਲ ਅਤੇ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।