
ਇਸਕਾਨ ਦੀ ਸਰਵਉਚ ਗਵਰਨਿੰਗ ਬਾਡੀ ਦੇ ਕਮਿਸ਼ਨਰ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਸਵਾਮੀ ਭਗਤੀਚਾਰੂ ਮਹਾਰਾਜ ਦੀ
ਵਾਸ਼ਿੰਗਟਨ, 4 ਜੁਲਾਈ : ਇਸਕਾਨ ਦੀ ਸਰਵਉਚ ਗਵਰਨਿੰਗ ਬਾਡੀ ਦੇ ਕਮਿਸ਼ਨਰ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਸਵਾਮੀ ਭਗਤੀਚਾਰੂ ਮਹਾਰਾਜ ਦੀ ਸਨਿਚਰਵਾਰ ਨੂੰ ਅਮਰੀਕਾ ਦੇ ਫ਼ਲੋਰਿਡਾ 'ਚ ਕੋਰੋਨਾ ਨਾਲ ਮੌਤ ਹੋ ਗਈ। ਉਨ੍ਹਾਂ ਦਾ ਅਮਰੀਕਾ ਵਿਚ ਇਲਾਜ ਚਲ ਰਿਹਾ ਸੀ। ਉਹ ਪਿਛਲੇ ਕੁੱਝ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਮਲਟੀ ਆਰਗਨ ਫ਼ੇਲ ਹੋਣ ਕਾਰਨ ਉਨ੍ਹਾਂ ਨੇ ਅੱਜ ਆਖ਼ਰੀ ਸਾਹ ਲਿਆ।
File Photo
ਉਨ੍ਹਾਂ ਨੇ ਅਪਣਾ ਬਹੁਤਾ ਸਮਾਂ ਮੱਧ ਪ੍ਰਦੇਸ਼ ਦੇ ਉਜੈਨ ਇਸਕਾਨ ਮੰਦਰ ਵਿਚ ਬਿਤਾਇਆ। 3 ਜੂਨ ਨੂੰ ਉਹ ਉਜੈਨ ਤੋਂ ਅਮਰੀਕਾ ਲਈ ਰਵਾਨਾ ਹੋਏ, 18 ਜੂਨ ਨੂੰ ਉਨ੍ਹਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਸੀ। (ਏਜੰਸੀ)