
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਬਣਾਏ ਜਾਣ ਵਾਲੇ ਹਿੰਦੂ ਮੰਦਰ ਦੀ ਜਗ੍ਹਾ 'ਤੇ ਉਸਾਰੀ ਦਾ ਕੰਮ,
ਇਸਲਾਮਾਬਦ , 4 ਜੁਲਾਈ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਬਣਾਏ ਜਾਣ ਵਾਲੇ ਹਿੰਦੂ ਮੰਦਰ ਦੀ ਜਗ੍ਹਾ 'ਤੇ ਉਸਾਰੀ ਦਾ ਕੰਮ, ਮਨਜ਼ੂਰੀ ਪਾ੍ਰਪਤ ਭਵਨ ਯੋਜਨਾ ਨਾ ਹੋਣ ਕਾਰਨ ਰੋਕ ਦਿਤਾ ਗਿਆ ਹੈ। ਸਨਿਚਰਵਾਰ ਨੂੰ ਮੀਡੀਆ 'ਚ ਆਈ ਖ਼ਬਰ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਯੋਜਨਾ ਮੁਤਾਬਕ, ਕ੍ਰਿਸ਼ਨ ਮੰਦਰ ਦੀ ਉਸਾਰੀ ਰਾਜਧਾਨੀ ਦੇ ਐਨਐਚ-9 ਪ੍ਰਸ਼ਾਸਨਿਕ ਡਿਵੀਜਨ 'ਚ 20 ਹਜ਼ਾਰ ਵਰਗ ਫੁੱਟ ਖੇਤਰ 'ਚ ਕੀਤਾ ਜਾਏਗਾ। ਮਨੁੱਖੀ ਅਧਿਕਾਰ ਮਾਮਲਿਆਂ ਦੇ ਸੰਸਦੀ ਸਕੱਤਰ ਲਾਲ ਚੰਦ ਮਲਹੀ ਨੇ ਹਾਲ ਹੀ 'ਚ ਮੰਦਰ ਲਈ ਭੂਪੀ ਪੂਜਨ ਸਮਾਰੋਹ ਵੀ ਆਯੋਜਿਤ ਕੀਤਾ ਸੀ।
File Photo
ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ, ਰਾਜਧਾਨੀ ਵਿਕਾਸ ਅਥਾਰਟੀ (ਸੀਡੀਏ) ਨੇ ਸ਼ੁਕਰਵਾਰ ਨੂੰ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੰਦਰ ਦੀ ਜ਼ਮੀਨ 'ਤੇ ਚਾਰਦੀਵਾਰੀ ਦਾ ਕੰਮ ਰੋਕ ਦਿਤਾ। ਖਬਰ ਮੁਤਾਬਕ, ਬਿਲਡਿੰਗ ਕੰਟਰੋਲ ਸੈਕਸ਼ਨ (ਬੀਸੀਐਸ) ਦੇ ਅਧਿਕਾਰੀਆ ਨੇ ਸ਼ੁਕਰਵਾਰ ਨੂੰ ਮੰਦਰ ਦੀ ਜਗ੍ਹਾ ਦਾ ਦੌਰਾ ਕਰ ਕੇ ਉਸਾਰੀ 'ਚ ਲੱਗੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਭਵਨ ਯੋਜਨਾ ਜਮਾਂ ਕਰਾਉਣੀ ਪਏਗੀ ਅਤੇ ਅੱਗੇ ਵਧਾਉਣ ਤੋਂ ਪਹਿਲਾਂ ਉਸ ਨੂੰ ਮਨਜ਼ੂਰ ਕਰਾਉਣਾ ਹੋਵੇਗਾ।