ਖ਼ਬਰਾਂ |

ਤਾਜ਼ਾ |

ਪਾਕਿਸਤਾਨ ’ਚ ਖ਼ੁਦਕੁਸ਼ ਹਮਲਾਵਰ ਨੇ ਸੁਰਖਿਆ ਚੌਕੀ ’ਤੇ ਹਮਲਾ ਕੀਤਾ, ਚਾਰ ਹਲਾਕ

By : KOMALJEET

Published : Jul 5, 2023, 9:23 pm IST
Updated : Jul 5, 2023, 9:23 pm IST
SHARE ARTICLE
representational Image
representational Image

ਹਮਲੇ ’ਚ ਤਿੰਨ ਫ਼ੌਜੀਆਂ ਅਤੇ ਇਕ ਬੱਚੇ ਦੀ ਮੌਤ ਹੋ ਗਈ

ਪੇਸ਼ਾਵਰ: ਪਾਕਿਸਤਾਨ ਦੇ ਉਤਰੀ-ਪੂਰਬੀ ਹਿੱਸੇ ’ਚ ਸਥਿਤ ਇਕ ਸੁਰਖਿਆ ਚੌਕੀ ’ਤੇ ਬੁਧਵਾਰ ਨੂੰ ਹੋਏ ਖ਼ੁਦਕੁਸ਼ ਹਮਲੇ ’ਚ ਤਿੰਨ ਫ਼ੌਜੀਆਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਜ਼ਿਲ੍ਹਾ ਪੁਲਿਸ ਅਧਿਕਾਰੀ (ਡੀ.ਪੀ.ਓ.) ਸਲੀਮ ਰਿਆਜ਼ ਨੇ ਦਸਿਆ ਕਿ ਆਤਮਘਾਤੀ ਹਮਲਾ ਅਫ਼ਗਾਨਿਸਤਾਨ ਦੀ ਸਰਹੱਣ ਨਾਲ ਜੁੜੇ ਖੈਬਰ ਪਖਤੂਨਵਾ ਸੂਬੇ ਦੇ ਉੱਤਰੀ ਵਜ਼ੀਰੀਸਤਾਨ ਕਬੀਲਾਈ ਜ਼ਿਲ੍ਹੇ ਦੇ ਬਾਨੂ-ਮਿਰਾਨ ਸ਼ਾਹ ਰੋਡ ’ਤੇ ਸਥਿਤ ਹਮੀਦੁੱਲਾ ਸ਼ਹੀਦ ਸੁਰਖਿਆ ਚੌਕੀ ’ਤੇ ਹੋਇਆ।

ਉਨ੍ਹਾਂ ਕਿਹਾ ਕਿ ਆਤਮਘਾਤੀ ਹਮਲੇ ’ਚ ਸੁਰਖਿਆ ਚੌਕੀ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਨੀਮ-ਫੌਜੀ ਫ਼ੋਰਸ ਫਰੰਟੀਅਰ ਕੋਰ (ਐਫ਼.ਸੀ.) ਦੇ ਤਿੰਨ ਫ਼ੌਜੀ ਅਤੇ ਇਕ ਬੱਚੇ ਦੀ ਮੌਤ ਹੋ ਗਈ। ਹਮਲੇ ’ਚ 10 ਗ਼ੈਰਫ਼ੌਜੀ ਨਾਗਰਿਕ ਜ਼ਖ਼ਮੀ ਹੋਏ ਹਨ। ਅਜੇ ਤਕ ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸੁਰਖਿਆ ਫ਼ੋਰਸਾਂ ਨੇ ਜ਼ਿੰਮੇਵਾਰ ਲੋਕਾਂ ਦੀ ਭਾਲ ’ਚ ਮੁਹਿੰਮ ਸ਼ੁਰੂ ਕਰ ਦਿਤੀ ਹੈ। 

SHARE ARTICLE

ਏਜੰਸੀ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement