ਕੈਨੇਡਾ ’ਚ ਵਧਦੇ ਜਾ ਰਹੇ ਨੇ ਗਰਮਖ਼ਿਆਲੀਆਂ ਦੇ ਹੌਂਸਲੇ : ਭਾਰਤੀ-ਕੈਨੇਡੀਆਈ ਸੰਸਦ ਮੈਂਬਰ
Published : Jul 5, 2023, 3:12 pm IST
Updated : Jul 5, 2023, 3:12 pm IST
SHARE ARTICLE
PHOTO
PHOTO

ਸਾਡੇ ਵਿਹੜੇ ’ਚ ਸੱਪ ਸਿਰ ਚੁਕ ਰਹੇ ਹਨ: ਚੰਦਰ ਆਰੀਆ


ਟੋਰਾਂਟੋ: ਭਾਰਤੀ ਡਿਪਲੋਮੈਟਾਂ ਨੂੰ ਕਾਤਲ ਕਰਾਰ ਦੇਣ ਵਾਲੇ ਗਰਮਖ਼ਿਆਲੀ ਪੱਖੀ ਪੋਸਟਰ ਦੀ ਨਿੰਦਾ ਕਰਦਿਆਂ ਕੈਨੇਡਾ ’ਚ ਭਾਰਤੀ ਮੂਲ ਦੇ ਇਕ ਸੰਸਦ ਮੈਂਬਰ ਚੰਦਰ ਆਰੀਆ ਨੇ ਬੁਧਵਾਰ ਨੂੰ ਚੇਤਾਵਨੀ ਦਿਤੀ ਹੈ ਕਿ ਕੈਨੇਡਾ ਦੇ ‘ਵਿਹੜੇ ਵਿਚ ਸੱਪ ਸਿਰ ਚੁੱਕ ਰਹੇ ਹਨ ਅਤੇ ਫੁੰਕਾਰ ਮਾਰ ਰਹੇ’ ਹਨ। ਉਨ੍ਹਾਂ ਦਾ ਇਸ਼ਾਰਾ ਸਾਫ਼ ਤੌਰ ’ਤੇ ਦੇਸ਼ ਵਿਚ ਕਥਿਤ ਤੌਰ ’ਤੇ ਵਧ ਰਹੇ ਗਰਮਖਿਆਲੀ ਖਤਰੇ ਵਲ ਸੀ।
 

ਆਰੀਆ ਨੇ ਟਵੀਟ ਕੀਤਾ, ‘‘ਗਰਮਖ਼ਿਆਲੀ ਲਗਾਤਾਰ ਹਿੰਸਾ ਅਤੇ ਨਫ਼ਰਤ ਨੂੰ ਹੱਲਾਸ਼ੇਰੀ ਦੇ ਕੇ ਕੈਨੇਡਾ ਵਿਚ ਸਾਡੇ ਅਧਿਕਾਰਾਂ ਅਤੇ ਆਜ਼ਾਦੀ ਦੇ ਚਾਰਟਰ ਦੀ ਦੁਰਵਰਤੋਂ ਕਰਨ ਦਾ ਨੀਵਾਂ ਪੱਧਰ ਛੂੰਹਦੇ ਜਾ ਰਹੇ ਹਨ।’’
 

ਭਾਰਤੀ ਸੂਬੇ ਕਰਨਾਟਕ ਪਿਛੋਕੜ ਦੇ ਇਸ ਸੰਸਦ ਮੈਂਬਰ ਨੇ ਕਿਹਾ, "ਹਾਲਾਂਕਿ ਇਹ ਵੇਖ ਕੇ ਤਸੱਲੀ ਹੁੰਦੀ ਹੈ ਕਿ ਕੈਨੇਡੀਅਨ ਅਧਿਕਾਰੀ ਇਸ ਵਲ ਧਿਆਨ ਦੇ ਰਹੇ ਹਨ, ਸਾਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਵਿਹੜੇ ਵਿਚ ਸੱਪ ਸਿਰ ਚੁੱਕ ਰਹੇ ਹਨ ਅਤੇ ਫੁੰਕਾਰੇ ਮਾਰ ਰਹੇ ਹਨ। ਛੇਤੀ ਹੀ ਉਹ ਡੰਗ ਵੀ ਮਾਰਨ ਲੱਗਣਗੇ।’’
 

ਜ਼ਿਕਰਯੋਗ ਹੈ ਕਿ 8 ਜੁਲਾਈ ਨੂੰ ‘ਗਰਮਖ਼ਿਆਲੀ ਫਰੀਡਮ ਰੈਲੀ’ ਦਾ ਸੱਦਾ ਦਿੰਦੇ ਪੋਸਟਰਾਂ ਕਾਰਨ ਰੋਸ ਪੈਦਾ ਹੋ ਗਿਆ ਸੀ ਜਿਸ ’ਚ ਓਟਾਵਾ ਦੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿਚ ਕੌਂਸਲ ਜਨਰਲ ਅਪੂਰਵ ਸ਼੍ਰੀਵਾਸਤਵ ਨੂੰ ਗਰਮਖਿਆਲੀ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ‘ਕਾਤਲ’ ਕਿਹਾ ਗਿਆ ਸੀ।
 

ਆਰੀਆ ਨੇ ਕਿਹਾ, ‘‘ਪਿੱਛੇ ਜਿਹੇ ਬਰੈਂਪਟਨ ਪਰੇਡ ਦੌਰਾਨ ਮਰਹੂਮ ਇੰਦਰਾ ਗਾਂਧੀ ਦੀ ਉਸ ਦੇ ਅੰਗ ਰੱਖਿਅਕਾਂ ਵਲੋਂ ਕੀਤੀ ਗਈ ਹਤਿਆ ਦੀ ਝਾਕੀ ਰਾਹੀਂ ਜਸ਼ਨ ਮਨਾਉਣ ਦੀ ਦੇਸ਼ ਦੇ ਚੁਣੇ ਹੋਏ ਅਧਿਕਾਰੀਆਂ ਵਲੋਂ ਆਲੋਚਨਾ ਨਾ ਕੀਤੇ ਜਾਣ ਤੋਂ ਉਤਸ਼ਾਹਿਤ ਹੋ ਕੇ, ਉਹ (ਗਰਮਖਿਆਲੀ) ਹੁਣ ਖੁੱਲ੍ਹੇਆਮ ਭਾਰਤੀ ਡਿਪਲੋਮੈਟਾਂ ਵਿਰੁਧ ਹਿੰਸਾ ਦੀ ਮੰਗ ਕਰ ਰਹੇ ਹਨ।’’
 

ਭਾਰਤ ਵਲੋਂ ਕੈਨੇਡਾ ਵਿਚ ਇਸ ਮੁੱਦੇ ਨੂੰ ਉੱਚ ਪੱਧਰ ’ਤੇ ਚੁਕੇ ਜਾਣ ਤੋਂ ਬਾਅਦ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਣ ਦੀ ਚੇਤਾਵਨੀ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਅਜਿਹੇ ਪੋਸਟਰਾਂ ਨਾਲ ਪ੍ਰਚਾਰ ਕਰਨਾ "ਨਾਮਨਜ਼ੂਰ" ਹੈ।
 

ਭਾਰਤ ਨੇ ਇਸ ਮੁੱਦੇ ’ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਦਿੱਲੀ ’ਚ ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕੇ ਨੂੰ ਵੀ ਤਲਬ ਕੀਤਾ ਸੀ।
 

45 ਸਾਲਾ ਨਿੱਝਰ ਨੂੰ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਪਾਰਕਿੰਗ ’ਚ ਗੋਲੀ ਮਾਰ ਦਿਤੀ ਗਈ ਸੀ। ਉਸ ਦੇ ਸਬੰਧ ਅਮਰੀਕਾ ਸਥਿਤ ਮਨੋਨੀਤ ਅੱਤਵਾਦੀ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਸਨ।
 

ਇਸੇ ਤਰ੍ਹਾਂ ਦੇ ਗਰਮਖ਼ਿਆਲੀ ਪੱਖੀ ਪੋਸਟਰ ਆਸਟ੍ਰੇਲੀਆ ਵਿਚ ਸਾਹਮਣੇ ਆਏ ਹਨ, ਜਿਸ ਵਿਚ ਆਸਟ੍ਰੇਲੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਅਤੇ ਮੈਲਬੌਰਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਸੁਸ਼ੀਲ ਕੁਮਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement