Canada Punjabi Taxi Driver Attack News: ਕੈਨੇਡਾ 'ਚ ਪੰਜਾਬੀ ਟੈਕਸੀ ਡਰਾਈਵਰ 'ਤੇ ਹਮਲਾ, ਗੰਭੀਰ ਰੂਪ ਵਿਚ ਹੋਇਆ ਜ਼ਖ਼ਮੀ
Published : Sep 5, 2025, 1:47 pm IST
Updated : Sep 5, 2025, 2:12 pm IST
SHARE ARTICLE
Canada Punjabi Taxi Driver Attack News
Canada Punjabi Taxi Driver Attack News

ਪੰਜਾਬੀ ਡਰਾਈਵਰ ਨੂੰ ਧਮਕਾ ਕੇ ਮੰਗੇ 100 ਡਾਲਰ, ਡਾਲਰ ਨਾ ਦੇਣ 'ਤੇ ਕੀਤਾ ਹਮਲਾ

Canada Punjabi Taxi Driver Attack News: ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਕੇਲੋਨਾ ਵਿਚ ਪੰਜਾਬੀ ਕੈਬ ਡਰਾਈਵਰ ਜਰਮਨਪ੍ਰੀਤ ਸਿੰਘ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕੇਲੋਨਾ ਕੈਪੀਟਲ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕੇਲੋਨਾ ਕੈਬਸ ਨੇ ਡਰਾਈਵਰ ਦੇ ਇਲਾਜ ਲਈ ਇੱਕ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਰਿਪੋਰਟ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਕਸੀ ਡਰਾਈਵਰ ਕੰਪਨੀ ਨਾਲ ਆਪਣੀ ਦੂਜੀ ਸ਼ਿਫਟ 'ਤੇ ਸੀ। ਸ਼ਿਫਟ ਦੌਰਾਨ, ਕਥਿਤ ਤੌਰ 'ਤੇ ਹਮਲਾਵਰ ਆਏ ਤੇ ਉਨ੍ਹਾਂ ਨੇ ਜਰਮਨਪ੍ਰੀਤ ਤੋਂ 100 ਡਾਲਰ ਮੰਗੇ ਪਰ ਜਰਮਨਪ੍ਰੀਤ  ਨੇ ਡਾਲਰ ਦੇਣ ਤੋਂ ਮਨ੍ਹਾਂ ਕਰ ਕਰ ਦਿੱਤਾ।

ਇਸ ਤੋਂ ਬਾਅਦ ਹਮਲਾਵਰਾਂ ਨੇ ਜਰਮਨਪ੍ਰੀਤ  ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਜਰਮਨਪ੍ਰੀਤ  ਨੂੰ 30 ਤੋਂ ਵੱਧ ਟਾਂਕੇ ਲੱਗੇ ਹਨ। ਉਹ ਹੁਣ ਆਪਣੇ ਘਰ ਹੈ। ਪੁਲਿਸ ਨੇ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

2(For more news apart from “ Punjabi taxi driver attacked in Canada News in punjabi,   ” stay tuned to Rozana Spokesman.)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement