
ਹਾਦਸੇ ਵਿਚ 15 ਲੋਕਾਂ ਦੀ ਮੌਤ
ਸ੍ਰੀਲੰਕਾ ਦੇ ਉਵਾ ਪ੍ਰਾਂਤ ਵਿਚ ਏਲਾ-ਵੇਲਾਵਾਯਾ ਸੜਕ ’ਤੇ ਬੀਤੀ ਰਾਤ ਇੱਕ ਬੱਸ ਡੂੰਘੀ ਖੱਡ ਵਿਚ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਮੁਤਾਬਕ ਲਗਭਗ 16 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਕ ਸਥਾਨਕ ਹਸਪਤਾਲ ਦੇ ਬੁਲਾਰੇ ਮੁਤਾਬਕ ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਹਾਦਸਾ ਵੀਰਵਾਰ ਰਾਤ ਨੂੰ ਉਦੋਂ ਵਾਪਰਿਆ ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਦੇ ਇਕ ਸਮੂਹ ਨੂੰ ਲੈ ਕੇ ਜਾ ਰਹੀ ਇਕ ਬੱਸ, ਜੋ ਕਿ ਇਕ ਮਨੋਰੰਜਨ ਯਾਤਰਾ ਤੋਂ ਵਾਪਸ ਆ ਰਹੀ ਸੀ, ਸੜਕ ਤੋਂ ਪਲਟ ਕੇ ਇੱਕ ਡੂੰਘੀ ਖੱਡ ਵਿਚ ਡਿੱਗ ਗਈ। ਬਚਾਅ ਕਾਰਜਾਂ ਵਿਚ ਪੁਲਿਸ, ਫੌਜ, ਹਵਾਈ ਸੈਨਾ, ਫਾਇਰ ਵਿਭਾਗ ਅਤੇ ਸਥਾਨਕ ਨਿਵਾਸੀ ਸ਼ਾਮਿਲ ਸਨ।