
ਸਾਲ 2007 ਵਿਚ ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਤੋਂ ਬਾਅਦ ਕਈ ਮੁਸਲਿਮਾਂ ਦੀ ਨਾਰਾਜ਼ਗੀ ਕਾਰਨ ਵਿਲਕਸ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਸਟਾਕਹੋਮ - ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉ ਵਾਲੇ ਸਵੀਡਨ ਦੇ ਕਾਰਟੂਨਿਸਟ ਲਾਰਸ ਵਿਲਕਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਵਿਲਕਸ 75 ਸਾਲਾਂ ਦੇ ਸਨ। ਹਾਦਸਾ ਐਤਵਾਰ ਨੂੰ ਦੱਖਣੀ ਸਵੀਡਨ ਦੇ ਮਾਕਰਰੀਡ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਉਹ ਪੁਲਿਸ ਸੁਰੱਖਿਆ ਵਿਚ ਕਾਰ ਰਾਹੀਂ ਕਿਧਰੇ ਜਾ ਰਹੇ ਹਨ। ਦਿ ਡੇਗਨਸ ਨਿਊਹੇਟਰ (ਡੀ.ਐੱਨ.) ਰੋਜ਼ਾਨਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਵਿਲਕਸ ਦੇ ਸਾਥੀ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ।
ਸਵੀਡਨ ਪੁਲਿਸ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਲ 2007 ਵਿਚ ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਤੋਂ ਬਾਅਦ ਕਈ ਮੁਸਲਿਮਾਂ ਦੀ ਨਾਰਾਜ਼ਗੀ ਕਾਰਨ ਵਿਲਕਸ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।