
ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਭੀੜ ਦੇ ਚਲਦਿਆਂ ਹੋਰ ਸਿਹਤ ਸੇਵਾਵਾਂ ’ਤੇ ਅਸਰ ਪੈ ਰਿਹਾ ਹੈ।
ਵਾਸ਼ਿੰਗਟਨ : ਅਮਰੀਕਾ ਦੇ ਨਿਊ ਇੰਗਲੈਂਡ ਖੇਤਰ ਦੇ ਰਾਜਾਂ ਵਿਚ ਵਿਆਪਕ ਟੀਕਾਕਰਨ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਅੰਟ ਤਬਾਹੀ ਮਚਾ ਰਿਹਾ ਹੈ। ਖੇਤਰ ਦੇ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਭੀੜ ਲੱਗ ਰਹੀ ਹੈ, ਆਈਸੀਯੂ ਵਿਚ ਜਗ੍ਹਾ ਨਹੀਂ ਹੈ ਤੇ ਉਥੇ ਸਟਾਫ਼ ਦੀ ਵੀ ਭਾਰੀ ਕਮੀ ਆਉਣ ਲੱਗੀ ਹੈ। ਜਿਹੜੇ ਲੋਕਾਂ ਨੇ ਟੀਕੇ ਨਹੀਂ ਲਗਵਾਏ ਉਨ੍ਹਾਂ ਨੂੰ ਜਲਦ ਤੋਂ ਜਲਦ ਟੀਕੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਭੀੜ ਦੇ ਚਲਦਿਆਂ ਹੋਰ ਸਿਹਤ ਸੇਵਾਵਾਂ ’ਤੇ ਅਸਰ ਪੈ ਰਿਹਾ ਹੈ।
ਵਰਮਾਂਟ ਵਿਚ ਕੋਰੋਨਾ ਸਬੰਧੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਵਿੱਤੀ ਵਿਨਿਯਮਨ ਵਿਭਾਗ ਦੇ ਕਮਿਸ਼ਨਰ ਮਾਈਕਲ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਸਕੂਲ ਵਿਚ ਬੱਚੇ ਸੁਰੱਖਿਅਤ ਰਹਿਣ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਉਨ੍ਹਾਂ ਦੀ ਸਿਖਿਆ ਅਤੇ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਾ ਪਵੇ।
ਨਿਊ ਇੰਗਲੈਂਡ ਦੇ ਕਈ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਮਿਲ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਮੌਤਾਂ ਵੀ ਹੋ ਰਹੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਅਜਿਹੇ ਹਨ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹਨ। ਅੰਕੜਿਆਂ ਮੁਤਾਬਕ ਜ਼ਿਆਦਾਤਰ ਪੂਰਣ ਟੀਕਾਕਰਨ ਵਾਲੇ ਪੰਜ ਰਾਜ ਨਿਊ ਇੰਗਲੈਂਡ ਖੇਤਰ ਦੇ ਹਨ। ਇਨ੍ਹਾਂ ਵਿਚ ਸਭ ਤੋਂ ਅੱਗੇ ਵਰਮਾਂਟ ਹੈ। ਨਿਊ ਇੰਗਲੈਂਡ ਖੇਤਰ ਦਾ ਛੇਵਾਂ ਸੂਬਾ ਨਿਊ ਹੈਂਪਸ਼ਾਇਰ ਟੀਕਾਕਰਣ ਦੇ ਮਾਮਲੇ ਵਿਚ ਦਸਵੇਂ ਸਥਾਨ ’ਤੇ ਹੈ।