
ਆਜਾਦੀ ਮਾਰਚ ਰਾਹੀਂ ਇਮਰਾਨ ਸਰਕਾਰ ਖਿਲਾਫ਼ ਹੋ ਰਿਹਾ ਹੈ ਪ੍ਰਦਰਸ਼ਨ
ਇਸਲਾਮਾਬਾਦ :ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਜਾਦੀ ਮਾਰਚ ਦੇ ਜਰੀਏ ਸਰਕਾਰ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੀ ਉਨ੍ਹਾਂ ਦੇ ਅਸਤੀਫ਼ੇ ਤੋਂ ਇਲਾਵਾ ਸਾਰੀਆਂ ਵਾਜਬ ਮੰਗਾਂ ਮੰਨਣ ਲਈ ਤਿਆਰ ਹਨ। ਇਸ ਆਜਾਦੀ ਮਾਰਚ ਦੀ ਅਗਵਾਈ ਮੌਲਵੀ ਫਜਲੁਰ ਰਹਿਮਾਨ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੇ ਇਮਰਾਨ ਸਰਕਾਰ ਨੂੰ ਬੈਕਫੁੱਟ ਉੱਤੇ ਲਿਆ ਦਿੱਤਾ ਹੈ।
Protest Against Imran Government
ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਨੇ ਇਹ ਗੱਲ ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ ਖਟਕ ਦੀ ਅਗਵਾਈ ਵਾਲੀ ਟੀਮ ਦੇ ਨਾਲ ਇਕ ਬੈਠਕ ਵਿੱਚ ਕੀਤੀ। ਇਸ ਟੀਮ ਨੂੰ ਇਸਲਾਮਾਬਾਦ ਵਿਚ ਪ੍ਰਦਰਸ਼ਨ ਕਰਨ ਵਾਲੇ ਵਿਰੋਧੀ ਦਲਾਂ ਦੇ ਨਾਲ ਗੱਲ ਕਰ ਮਸਲਾ ਸੁਲਝਾਉਣ ਦੀ ਜਿੰਮੇਵਾਰੀ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਮਰਾਨ ਖਾਨ ਨੇ ਕਿਹਾ ਹੈ ਕਿ ਅਸਤੀਫੇ ਤੋਂ ਇਲਾਵਾ ਸਰਕਾਰ ਸਾਰੀਆਂ ਵਾਜਬ ਮੰਗਾਂ ਨੂੰ ਮੰਨਣ ਲਈ ਤਿਆਰ ਹੈ।
Molana Fazlur Rehman And Other Leaders
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਖਟਕ ਅਤੇ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਚੌਧਰੀ ਪਰਵੇਜ ਇਲਾਹੀ ਨੇ ਰਹਿਬਰ ਕਮੇਟੀ ਦੇ ਨਾਲ ਕੀਤੀ ਗੱਲਬਾਤ ਦੀ ਜਾਣਕਾਰੀ ਇਮਰਾਨ ਖਾਨ ਨੂੰ ਦਿੱਤੀ ਹੈ। ਇਲਾਹੀ ਨੇ ਜਮੀਅਤ-ਏ-ਇਸਲਾਮ-ਫਜਲ ਦੇ ਮੁਖੀ ਮੌਲਾਨਾ ਫਜਲੁਰ ਰਹਿਮਾਨ ਦੇ ਨਾਲ ਆਪਣੀ ਬੈਠਕ ਬਾਰੇ ਵੀ ਇਮਰਾਨ ਖਾਨ ਨੂੰ ਜਾਣਕਾਰੀ ਦਿੱਤੀ ਹੈ। ਰਹਿਮਾਨ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਰੀਕ ਏ ਇਨਸਾਫ ਸਰਕਾਰ ਨੂੰ ਗਿਰਾਉਣ ਦੇ ਲਈ ਮਾਰਚ ਦੀ ਅਗਵਾਈ ਕਰ ਰਹੇ ਹਨ। ਇਸਲਾਮਾਬਾਦ ਤੱਕ ਪਹੁੰਚ ਚੁੱਕੇ ਇਸ ਆਜਾਦੀ ਮਾਰਚ ਵਿਚ ਹੁਣ ਤੱਕ 20 ਤੋਂ 25 ਲੱਖ ਲੋਕ ਹਿੱਸਾ ਲੈ ਚੁੱਕੇ ਹਨ।