
ਬੀਤੀ ਰਾਤ ਕਰੀਬ 2.00 ਵਜੇ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਬਚ ਨਿਕਲਣ ’ਚ ਉਹ ਅਸਫਲ ਰਹੇ
ਸ਼ਾਹਕੋਟ - ਪੁਲਿਸ ਥਾਣਾ ਸ਼ਾਹਕੋਟ ਅਧੀਨ ਪੈਂਦੇ ਪਿੰਡ ਸੋਹਲ ਜਗੀਰ ਦੇ ਪਤੀ-ਪਤਨੀ ਅਤੇ 19 ਦਿਨਾਂ ਮਾਸੂਮ ਬੱਚੀ ਦੀ ਮੈਲਬੋਰਨ ਵਿਖੇ ਅੱਗ ’ਚ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।
A young couple who died in a house fire with their newborn baby
ਮ੍ਰਿਤਕ ਨੌਜਵਾਨ ਇੰਦਰਪਾਲ ਸੋਹਲ ਦੇ ਜੱਦੀ ਪਿੰਡ ਸੋਹਲ ਜਗੀਰ ਵਿਖੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਦਰਪਾਲ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਮੈਲਬੋਰਨ (ਆਸਟ੍ਰੇਲੀਆ) ਗਿਆ ਸੀ। ਉਸ ਨੇ ਉੱਥੇ ਆਸਟ੍ਰੇਲੀਆ ਦੀ ਵਸਨੀਕ ਐਬੀ ਫੋਰੈਸਟ ਨਾਲ ਵਿਆਹ ਕਰਵਾ ਲਿਆ ਸੀ ਤੇ ਉਹਨਾਂ ਦੀ ਇਕ 19 ਦਿਨਾਂ ਦੀ ਬੱਚੀ ਵੀ ਸੀ।
ਬੀਤੀ ਰਾਤ ਕਰੀਬ 2.00 ਵਜੇ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਬਚ ਨਿਕਲਣ ’ਚ ਉਹ ਅਸਫਲ ਰਹੇ, ਜਿਸ ਦੇ ਸਿੱਟੇ ਵਜੋਂ ਅੱਗ ’ਚ ਝੁਲਸਣ ਨਾਲ ਇੰਦਰਪਾਲ (28), ਉਸ ਦੀ ਪਤਨੀ ਐਬੀ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇਕ 48 ਸਾਲ ਦੀ ਜਨਾਨੀ ’ਤੇ ਅੱਗ ਲਗਾਉਣ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਮੁਲਜ਼ਮ ਜਨਾਨੀ ਵੱਲੋਂ ਅੱਗ ਲਗਾਏ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।