Biggest Snowstorm in USA: ਅਮਰੀਕਾ ’ਚ 10 ਸਾਲਾਂ ਵਿਚ ਸਭ ਤੋਂ ਵੱਡੇ ਬਰਫ਼ੀਲੇ ਤੁਫ਼ਾਨ ਦਾ ਖ਼ਤਰਾ, 7 ਰਾਜਾਂ ’ਚ ਐਲਾਨੀ ਐਮਰਜੈਂਸੀ

By : PARKASH

Published : Jan 6, 2025, 12:14 pm IST
Updated : Jan 6, 2025, 12:14 pm IST
SHARE ARTICLE
Biggest Snowstorm in USA
Biggest Snowstorm in USA

Biggest Snowstorm in USA: ਅਮਰੀਕਾ ਦੇ 6 ਕਰੋੜ ਤੋਂ ਵੱਧ ਲੋਕ ਹੋਣਗੇ ਪ੍ਰਭਾਵਤ

 

Biggest Snowstorm in USA: ਅਮਰੀਕਾ ’ਚ ਐਤਵਾਰ ਨੂੰ ਖ਼ਤਰਨਾਂਕ ਬਰਫ਼ੀਲੇ ਤੁਫ਼ਾਨ ਕਾਰਨ ਕਈ ਰਾਜਾਂ ’ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅਮਰੀਕਾ ’ਚ ਪਿਛਲੇ 10 ਸਾਲਾਂ ਦਾ ਸਭ ਤੋਂ ਖ਼ਤਰਨਾਕ ਬਰਫ਼ੀਲਾ ਤੁਫ਼ਾਲ ਹੋ ਸਕਦਾ ਹੈ। ਹਲਾਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ 7 ਰਾਜਾਂ ਕੇਂਟਕੀ, ਵਰਜੀਨੀਆ, ਵੈਸਟ ਵਰਜੀਲੀਆਂ, ਕੰਸਾਸ, ਅਰਕਾਂਸਸ ਅਤੇ ਮਿਸੌਰੀ ’ਚ ਐਮਰਜੈਂਸੀ ਲਗਾ ਦਿਤੀ ਗਈ ਹੈ।

ਜਾਣਕਾਰੀ ਮੁਤਾਬਕ ਅਮਰੀਕੀ ਮੌਸਮ ਵਿਭਾਗ (ਐਨਡਬਲਯੂਐਸ) ਦਾ ਕਹਿਣਾ ਹੈ ਕਿ ਇਸ ਤੁਫ਼ਾਨ ਨਾਲ ਅਮਰੀਕਾ ਦੇ 6 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਪ੍ਰਭਾਵਤ ਹੋਵੇਗਾ।  ਬਰਫ਼, ਹਵਾ ਅਤੇ ਡਿੱਗਦੇ ਤਾਪਮਾਨ ਨੇ ਐਤਵਾਰ ਨੂੰ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਯਾਤਰਾ ਦੀਆਂ ਸਥਿਤੀਆਂ ਨੂੰ ਖ਼ਤਰਨਾਕ ਬਣਾ ਦਿਤਾ, ਕਿਉਂਕਿ ਸਰਦੀਆਂ ਦੇ ਤੂਫ਼ਾਨ ਕਾਰਨ ਕੁਝ ਖੇਤਰਾਂ ਵਿਚ ਦਹਾਕੇ ਦੀ ਸਭ ਤੋਂ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਕੰਸਾਸ ਅਤੇ ਇੰਡੀਆਨਾ ਦੇ ਕੁਝ ਹਿੱਸਿਆਂ ਵਿਚ ਬਰਫ਼ ਨੇ ਮੁੱਖ ਸੜਕਾਂ ਨੂੰ ਢੱਕ ਲਿਆ ਹੈ ਅਤੇ ਰਾਜ ਨੈਸ਼ਨਲ ਗਾਰਡ ਨੂੰ ਵਾਹਨ ਚਾਲਕਾਂ ਦੀ ਸਹਾਇਤਾ ਲਈ ਸਰਗਰਮ ਕੀਤਾ ਗਿਆ।

ਐਨਡਬਲਯੂਐਸ ਨੇ ਸੋਮਵਾਰ ਨੂੰ ਕੰਸਾਸ ਅਤੇ ਮਿਸੂਰੀ ਤੋਂ ਨਿਊ ਜਰਸੀ ਤਕ ਸਰਦੀਆਂ ਦੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ। ਮੌਸਮ ਸੇਵਾ ਨੇ ਕਿਹਾ ਕਿ ਖੇਤਰ ਦੀਆਂ ਉਨ੍ਹਾਂ ਥਾਵਾਂ ’ਚ ਜਿਥੇ ਸਭ ਤੋਂ ਵੱਧ ਬਰਫ਼ਬਾਰੀ ਹੁੰਦੀ ਹੈ, ਉੱਥੇ ਇਕ ਦਹਾਕੇ ਦੀ ਸਭ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ। ਮਿਸੂਰੀ ਅਤੇ ਅਰਕਨਸਾਸ ਦੇ ਰਾਜਪਾਲਾਂ ਨੇ ਰਾਜਾਂ ’ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਐਨਡਬਲਯੂਐਸ ਨੇ ਕਿਹਾ ਹੈ ਕਿ ਦੇਸ਼ ਦੇ ਕੇਂਦਰ ਤੋਂ ਸ਼ੁਰੂ ਹੋਇਆ ਇਹ ਬਰਫ਼ੀਲਾ ਤੂਫ਼ਾਨ ਅਗਲੇ ਕੁਝ ਦਿਨਾਂ ’ਚ ਪੂਰਬ ਵਲ ਵਧੇਗਾ। ਅਜਿਹੇ ’ਚ ਦੇਸ਼ ਦੇ 30 ਸੂਬਿਆਂ ’ਚ ਇਸ ਬਰਫ਼ੀਲੇ ਤੂਫ਼ਾਨ ਦਾ ਖਤਰਾ ਹੈ ਅਤੇ ਇਸ ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਲੋਕਾਂ ਨੂੰ ਡਰਾਈਵਿੰਗ ਨਾ ਕਰਨ ਦੀ ਚਿਤਾਵਨੀ ਦਿਤੀ ਗਈ ਹੈ।

ਇਸ ਤੋਂ ਪਹਿਲਾਂ ਵਰਜੀਨੀਆ, ਕੰਸਾਸ, ਕੈਂਟਕੀ, ਮੈਰੀਲੈਂਡ ਅਤੇ ਸੈਂਟਰਲ ਇਲੀਨੋਇਸ ਵਿਚ ਵੀ ਐਮਰਜੈਂਸੀ ਐਲਾਨੀ ਗਈ ਸੀ। ਸੇਂਟ ਲੁਈਸ ਲੈਂਬਰਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਤਕਰੀਬਨ 200 ਉਡਾਣਾਂ ਐਤਵਾਰ ਨੂੰ ਰੱਦ ਕਰ ਦਿਤੀਆਂ ਗਈਆਂ। ਕੰਸਾਸ ਸਿਟੀ ਇੰਟਰਨੈਸ਼ਨਲ ਏਅਰਪੋਰਟ ਨੇ ਸਨਿਚਰਵਾਰ ਦੁਪਹਿਰ ਨੂੰ ਬਰਫ਼ਬਾਰੀ ਕਾਰਨ ਅਸਥਾਈ ਤੌਰ ’ਤੇ ਕੰਮਕਾਜ ਨੂੰ ਰੋਕ ਦਿਤਾ। ਇਸ ਕਾਰਨ ਦਰਜ਼ਨਾਂ ਉਡਾਣਾਂ ਦੇ ਸੰਚਾਲਨ ’ਚ ਦੇਰੀ ਹੋਈ।  

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement