Hottest January: ਜਨਵਰੀ 2025 ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ: ਯੂਰਪੀਅਨ ਜਲਵਾਯੂ ਏਜੰਸੀ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
Published : Feb 6, 2025, 3:31 pm IST
Updated : Feb 6, 2025, 3:31 pm IST
SHARE ARTICLE
File Photo
File Photo

Hottest January: ਜਨਵਰੀ 2025 ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ

 

Hottest January: ਪਿਛਲੇ ਮਹੀਨੇ 'ਲਾ ਨੀਨਾ' ਦੇ ਪ੍ਰਭਾਵ ਦੇ ਬਾਵਜੂਦ, ਜਨਵਰੀ ਮਹੀਨੇ ਵਿਚ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ। ਜਨਵਰੀ  ਹੁਣ ਤਕ ਦਾ ਸਭ ਤੋਂ ਵੱਧ ਗਰਮ ਮਹੀਨਾ ਰਿਹਾ ਹੈ। 

ਯੂਰਪੀਅਨ ਜਲਵਾਯੂ ਏਜੰਸੀ ਦੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਹੈ। ਵੀਰਵਾਰ ਨੂੰ ਯੂਰਪੀਅਨ ਜਲਵਾਯੂ ਏਜੰਸੀ ਨੇ ਦਿੱਤੀ ਜਾਣਕਾਰੀ ਮੁਤਾਬਿਕ 'ਲਾ ਨੀਨਾ' ਇੱਕ ਜਲਵਾਯੂ ਵਰਤਾਰਾ ਹੈ, ਜੋ ਆਮ ਤੌਰ 'ਤੇ ਗਲੋਬਲ ਤਾਪਮਾਨ ਨੂੰ ਠੰਡਾ ਕਰਦਾ ਹੈ।

ਜਨਵਰੀ ਦੇ ਮਹੀਨੇ ਵਿੱਚ ਸਭ ਤੋਂ ਵੱਧ ਤਾਪਮਾਨ ਦੀ ਘਟਨਾ ਅਜਿਹੇ ਸਮੇਂ ਆਉਂਦੀ ਹੈ, ਜਦੋਂ 2024 ਧਰਤੀ 'ਤੇ ਸਭ ਤੋਂ ਗਰਮ ਸਾਲ ਵਜੋਂ ਅਨੁਭਵ ਕੀਤਾ ਜਾ ਰਿਹਾ ਹੈ ਅਤੇ ਇਹ ਪਹਿਲਾ ਸਾਲ ਹੋਵੇਗਾ ਜਦੋਂ ਵਿਸ਼ਵਵਿਆਪੀ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾਵੇਗਾ।

ਯੂਰਪੀਅਨ ਜਲਵਾਯੂ ਸੇਵਾ ਕੋਪਰਨਿਕਸ ਜਲਵਾਯੂ ਪਰਿਵਰਤਨ ਸੇਵਾ (C3S) ਦੀਆਂ ਗਣਨਾਵਾਂ ਦੇ ਅਨੁਸਾਰ, ਜਨਵਰੀ 2025 ਵਿੱਚ ਔਸਤ ਤਾਪਮਾਨ 13.23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਸਭ ਤੋਂ ਗਰਮ ਜਨਵਰੀ ਨਾਲੋਂ 0.09 ਡਿਗਰੀ ਵੱਧ ਹੈ ਅਤੇ 1991-2020 ਦੇ ਔਸਤ ਨਾਲੋਂ 0.79 ਡਿਗਰੀ ਵੱਧ ਹੈ।

ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਜਨਵਰੀ ਵਿੱਚ ਧਰਤੀ ਦਾ ਤਾਪਮਾਨ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰ ਨਾਲੋਂ 1.75 ਡਿਗਰੀ ਸੈਲਸੀਅਸ ਵੱਧ ਸੀ। ਪਿਛਲੇ 19 ਮਹੀਨਿਆਂ ਵਿੱਚੋਂ 18 ਮਹੀਨਿਆਂ ਤੋਂ ਗਲੋਬਲ ਤਾਪਮਾਨ 1.5 ਡਿਗਰੀ ਦੇ ਨਿਸ਼ਾਨ ਤੋਂ ਉੱਪਰ ਰਿਹਾ ਹੈ।

ਜਨਵਰੀ ਵਿੱਚ, ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ 2024 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਘੋਸ਼ਿਤ ਕੀਤਾ ਹੈ। 

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement