
ਹਜ਼ਾਰਾਂ ਦੀ ਗਿਣਤ ਵਿਚ ਇਟਲੀ ਪਹੁੰਚੇ ਸ਼ਰਨਾਰਥੀ, ਸਥਾਨਕ ਸਰਕਾਰ ਨੇ ਵਿਸ਼ੇਸ਼ ਮੈਡੀਕਲ ਕੈਂਪ ਕੀਤੇ ਸਥਾਪਤ
ਲੋਕਾਂ ਵਲੋਂ ਕੀਤੀ ਜਾ ਰਹੀ ਹੈ ਜੰਗ ਰੋਕਣ ਦੀ ਅਪੀਲ
ਰੋਮ : ਯੁਕਰੇਨ 'ਤੇ ਰੂਸ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਆਲਮੀ ਪੱਧਰ 'ਤੇ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ। ਇਸ ਦੇ ਚਲਦੇ ਹੀ ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਰੂਸ ਦੀ ਇਸ ਘਟੀਆ ਹਰਕਤ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਹੈ ਅਤੇ ਇਸ ਹਮਲੇ ਦੇ ਵਿਰੋਧ ਵਿਚ ਰੋਮ ਦੀ ਰਿਪਬਲਿਕ ਪਾਰਕ ਵਿਚ ਬੀਤੇ ਦਿਨ 50 ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋਏ
Large numbers of people gathered in Italy to protest the Russia-Ukraine war
ਜਿਨ੍ਹਾਂ ਨੇ ਰੂਸ ਹਮਲੇ ਦੀ ਨਿਖੇਧੀ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ 'ਚ ਔਰਤਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਵਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਮਨੁੱਖਤਾ ਦਾ ਵਿਨਾਸ਼ ਕਰਨ ਵਾਲੀ ਇਸ ਮਾਰੂ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਗਿਆ ਹੈ।
ਰੂਸ-ਯੂਕਰੇਨ ਯੁੱਧ ਦਾ ਵਿਰੋਧ ਕਰਨ ਲਈ ਇਟਲੀ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ
ਦੱਸਣਯੋਗ ਹੈ ਕਿ ਯੂਕਰੇਨ ਤੋਂ ਲੱਖਾਂ ਦੀ ਤਾਦਾਦ ਵਿਚ ਲੋਕ ਦੇਸ਼ ਛੱਡ ਕੇ ਯੂਰਪ ਦੇ ਦੂਜੇ ਮੁਲਕਾਂ ਵੱਲ ਜਾ ਰਹੇ ਹਨ। ਇਸ ਸੰਕਟ ਦੀ ਘੜੀ ਵਿਚ ਇਟਲੀ ਨੇ ਦਰਿਆ ਦਿਲੀ ਦਿਖਾਉਂਦਿਆਂ ਇਨ੍ਹਾਂ ਬੇਸਹਾਰਾ ਸ਼ਰਨਾਰਥੀਆਂ ਦੀ ਬਾਂਹ ਫੜੀ ਹੈ। ਜਿਸ ਤਹਿਤ ਹੁਣ ਤੱਕ 11 ਹਜ਼ਾਰ 323 ਵਿਅਕਤੀ ਇਟਲੀ ਸੋਲਵੀਨ ਸਰਹੱਦ ਰਾਹੀ ਯੂਕਰੇਨ ਤੋਂ ਇਟਲੀ ਪਹੁੰਚੇ ਹਨ।
ਰੂਸ-ਯੂਕਰੇਨ ਯੁੱਧ ਦਾ ਵਿਰੋਧ ਕਰਨ ਲਈ ਇਟਲੀ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ
ਕੋਰੋਨਾ ਅਤੇ ਹੋਰ ਬਿਮਾਰੀਆਂ ਦੇ ਬਚਾਅ ਲਈ ਇਨ੍ਹਾਂ ਸਾਰੇ ਸ਼ਰਨਾਰਥੀਆਂ ਦਾ ਮੈਡੀਕਲ ਵੀ ਕੀਤਾ ਗਿਆ ਹੈ। ਜਿਸ ਦੇ ਲਈ ਇਟਲੀ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਿਹਤ ਵਿਭਾਗ ਦੁਆਰਾ ਵਿਸ਼ੇਸ਼ ਮੈਡੀਕਲ ਕੈਂਪ ਸਥਾਪਿਤ ਕੀਤੇ ਗਏ ਹਨ। ਸ਼ਰਨਾਰਥੀਆਂ ਦੀ ਆਮਦ ਨੂੰ ਦੇਖਦਿਆਂ ਨੈਪਲਜ ਸ਼ਹਿਰ ਦੇ ਗੈੱਸਟ ਰੈਜੀਡੈਂਸ ਹਾਊਸ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ।