
ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਮਾਸਟਰ ਅਤੇ ਵੀਜ਼ਾ ਕਾਰਡ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ।
ਕੀਵ - ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 11ਵੇਂ ਦਿਨ ਵੀ ਜਾਰੀ ਹੈ। ਰੂਸ ਨੂੰ ਰੋਕਣ ਲਈ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨੇ ਆਰਥਿਕ ਪਾਬੰਦੀਆਂ ਲਗਾ ਕੇ ਉਸ ਦੀ ਆਰਥਿਕਤਾ ਦੀ ਕਮਰ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਵਿਚ ਵੀਜ਼ਾ ਅਤੇ ਮਾਸਟਰਕਾਰਡ ਨੇ ਵੀ ਸਖ਼ਤ ਕਦਮ ਚੁੱਕਦੇ ਹੋਏ ਆਪਣੀਆਂ ਸਾਰੀਆਂ ਸੇਵਾਵਾਂ ਉਥੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਵਾਈ ਤਹਿਤ ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਮਾਸਟਰ ਅਤੇ ਵੀਜ਼ਾ ਕਾਰਡ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ।
Visa, Mastercard suspend operations in Russia over Ukraine invasion
ਵੀਜ਼ਾ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਰੂਸ 'ਚ ਆਪਣੀ ਸੇਵਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਰਹੇ ਹਾਂ। ਹਾਲਾਂਕਿ, ਪੁਰਾਣੇ ਬਕਾਇਆ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੈਣ-ਦੇਣ ਪੂਰਾ ਹੋਣ 'ਤੇ ਕੰਮ ਰੋਕ ਦਿੱਤਾ ਜਾਵੇਗਾ। ਰੂਸ ਵਿੱਚ ਜਾਰੀ ਕੀਤੇ ਗਏ ਵੀਜ਼ਾ ਕਾਰਡਾਂ ਨਾਲ ਸ਼ੁਰੂ ਕੀਤੇ ਗਏ ਸਾਰੇ ਲੈਣ-ਦੇਣ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ।
Visa, Mastercard suspend operations in Russia over Ukraine invasion
ਇਸ ਤੋਂ ਇਲਾਵਾ, ਵੀਜ਼ਾ ਦੇ ਪ੍ਰਧਾਨ ਅਤੇ ਸੀਈਓ ਅਲ ਕੈਲੀ ਨੇ ਇੱਕ ਬਿਆਨ ਵਿਚ ਕਿਹਾ ਕਿ ਅਸੀਂ ਰੂਸ ਦੇ ਯੂਕਰੇਨ ਵਿਚ ਬਿਨਾਂ ਕਿਸੇ ਗੱਲ ਦੇ ਹਮਲੇ ਅਤੇ ਅਸਵੀਕਾਰਨਯੋਗ ਘਟਨਾਵਾਂ ਤੋਂ ਬਾਅਦ ਕਾਰਵਾਈ ਕਰਨ ਲਈ ਮਜ਼ਬੂਰ ਹਾਂ। ਦੁਨੀਆ ਭਰ ਦੀਆਂ ਕਈ ਹੋਰ ਕੰਪਨੀਆਂ ਨੇ ਵੀ ਯੂਕਰੇਨ 'ਤੇ ਹਮਲੇ ਕਾਰਨ ਰੂਸ ਅਤੇ ਉਸ ਦੇ ਲੋਕਾਂ 'ਤੇ ਵਿੱਤੀ ਦਬਾਅ ਵਧਾਉਣ ਲਈ ਕਦਮ ਚੁੱਕੇ ਹਨ।
Russia-Ukraine crisis
ਇਹ ਜੰਗ ਵਿਸ਼ਵ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਚੱਲ ਰਹੀ ਮੁਹਿੰਮ ਲਈ ਖ਼ਤਰਾ ਹੈ। ਮਾਸਟਰਕਾਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਕਾਰਡ ਹੁਣ ਉਸ ਦੇ ਨੈਟਵਰਕ ਦੁਆਰਾ ਕੰਮ ਨਹੀਂ ਕਰਨਗੇ ਅਤੇ ਦੇਸ਼ ਤੋਂ ਬਾਹਰ ਜਾਰੀ ਕੀਤਾ ਗਿਆ ਕੋਈ ਵੀ ਕਾਰਡ ਰੂਸੀ ਸਟੋਰਾਂ ਜਾਂ ਏਟੀਐਮ 'ਤੇ ਕੰਮ ਨਹੀਂ ਕਰੇਗਾ। ਮਾਸਟਰਕਾਰਡ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਲਕੇ 'ਚ ਨਹੀਂ ਲੈਂਦੇ ਹਾਂ।