ਖਾਣਾ ਬਣਾਉਂਦੇ ਸਮੇਂ ਲੱਗੀ ਭਿਆਨਕ ਅੱਗ, ਔਰਤ ਸਣੇ 4 ਮਾਸੂਮ ਜ਼ਿੰਦਾ ਸੜੇ
Published : Mar 6, 2025, 5:32 pm IST
Updated : Mar 6, 2025, 5:32 pm IST
SHARE ARTICLE
4 innocent people including a woman burnt alive Lahore News
4 innocent people including a woman burnt alive Lahore News

ਅੱਗ ਲੱਗਣ ਕਾਰਨ ਖ਼ਾਨਾਬਦੋਸ਼ਾਂ ਦੇ ਕਈ ਅਸਥਾਈ ਘਰ ਪੂਰੀ ਤਰ੍ਹਾਂ ਸੜ ਕੇ ਹੋਏ ਸੁਆਹ

ਲਾਹੌਰ, 6 ਮਾਰਚ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਖ਼ਾਨਾਬਦੋਸ਼ ਦੇ ਅਸਥਾਈ ਘਰ ਵਿਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 

ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 600 ਕਿਲੋਮੀਟਰ ਦੂਰ ਬਚੋਲਿਸਤਾਨ ਦੇ ਟੋਬਾ ਕਾਸਿਮਵਾਲਾ ਵਿਚ ਵਾਪਰੀ। ‘ਰੈਸਕਿਊ 1122’ ਅਨੁਸਾਰ, ਅਸਥਾਈ ਰਿਹਾਇਸ਼ ਵਿੱਚ ਜਦੋਂ ਔਰਤ ਖਾਣਾ ਬਣਾ ਰਹੀ ਸੀ, ਉਸ ਸਮੇਂ ਅੱਗ ਲੱਗ ਗਈ।

ਇਕ ਬੁਲਾਰੇ ਨੇ ਦਸਿਆ ਕਿ ਹਵਾ ਕਾਰਨ ਅੱਗ ਦੂਜੇ ਸਥਾਈ ਘਰਾਂ ਤਕ ਫੈਲ ਗਈ, ਜਿਸ ਦੇ ਨਤੀਜੇ ਵਜੋਂ ਔਰਤ ਸਣੇ ਇਕ ਤੋਂ ਚਾਰ ਸਾਲ ਦੀ ਉਮਰ ਦੇ 4 ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ। 

ਉਨ੍ਹਾਂ ਦਸਿਆ ਕਿ ਅੱਗ ਲੱਗਣ ਕਾਰਨ ਖ਼ਾਨਾਬਦੋਸ਼ਾਂ ਦੇ ਕਈ ਅਸਥਾਈ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਅਤੇ ਕਈ ਪਰਵਾਰ ਅਪਣੀ ਜਾਨ ਬਚਾਉਣ ਲਈ ਦੌੜੇ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ ’ਤੇ ਦੁਖ ਪ੍ਰਗਟਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਵਾਰਾਂ ਨੂੰ ਮਦਦ ਦਾ ਹੁਕਮ ਦਿਤਾ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement