
ਕਈ ਥਾਵਾਂ ’ਤੇ ਕੀਮਤਾਂ ’ਚ 50 ਫ਼ੀ ਸਦੀ ਤਕ ਦਾ ਵਾਧਾ ਹੋ ਗਿਆ ਹੈ।
ਇਸਲਾਮਾਬਾਦ, 6 ਮਾਰਚ : ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਭਾਰੀ ਮਹਿੰਗਾਈ ’ਚ ਮੁਸ਼ਕਲ ਨਾਲ ਗੁਜ਼ਾਰਾ ਕਰਨ ਵਾਲੇ ਪਾਕਿਸਤਾਨੀ ਲੋਕਾਂ ਦੀ ਪਰੇਸ਼ਾਨੀ ਲਗਾਤਾਰ ਵਧ ਰਹੀ ਹੈ। ਇਥੇ ਚਿਕਨ ਦੀ ਕੀਮਤ ਵਿਚ ਭਾਰੀ ਵਾਧਾ ਹੋ ਗਿਆ ਹੈ। ਰਮਜ਼ਾਨ ਦੇ ਮੌਕੇ ’ਤੇ ਆਮ ਪਾਕਿਸਤਾਨੀ ਲੋਕਾਂ ਲਈ ਚਿਕਨ ਖ਼ਰੀਦਣਾ ਮੁਸ਼ਕਲ ਹੋ ਗਿਆ ਹੈ। ਕਈ ਥਾਵਾਂ ’ਤੇ ਕੀਮਤਾਂ ’ਚ 50 ਫ਼ੀ ਸਦੀ ਤਕ ਦਾ ਵਾਧਾ ਹੋ ਗਿਆ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਚਿਕਨ ਦੀ ਕੀਮਤ ’ਚ ਭਾਰੀ ਵਾਧਾ ਹੋ ਗਿਆ ਹੈ। ਬਰਾਇਲਰ ਚਿਕਨ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ ਲਗਭਗ 730 ਤੋਂ 800 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਰਮਜ਼ਾਨ ਤੋਂ ਪਹਿਲਾਂ ਚਿਕਨ ਦੀ ਕੀਮਤ 600 ਤੋਂ 650 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਸੀ। ਪਾਕਿਸਤਾਨ ’ਚ ਕਈ ਥਾਵਾਂ ’ਤੇ ਚਿਕਨ ਦੀ ਕੀਮਤ ਲਗਭਗ 900 ਪਾਕਿਸਤਾਨੀ ਰੁਪਏ ਵੀ ਪਹੁੰਚ ਗਈ ਹੈ। (ਏਜੰਸੀ)