ਪਤੀ ਤੋਂ ਤੰਗ ਪਤਨੀ ਨੂੰ ਟਰੂਡੋ ਨੇ ਦਿਤਾ ਸਹਾਰਾ
Published : Apr 6, 2018, 4:40 pm IST
Updated : Apr 6, 2018, 4:40 pm IST
SHARE ARTICLE
Justin Trudeau and Shakila Zareen
Justin Trudeau and Shakila Zareen

ਅਫ਼ਗਾਨਿਸਤਾਨ ਦੀ ਰਹਿਣ ਵਾਲੀ ਸ਼ਕੀਲਾ ਜ਼ਾਰੀਨ ਨਾਂ ਦੀ ਔਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧਨਵਾਦ ਕੀਤਾ।

ਕੈਨੇਡਾ : ਅਫ਼ਗਾਨਿਸਤਾਨ ਦੀ ਰਹਿਣ ਵਾਲੀ ਸ਼ਕੀਲਾ ਜ਼ਾਰੀਨ ਨਾਂ ਦੀ ਔਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧਨਵਾਦ ਕੀਤਾ। ਉਸ ਨੇ ਦਸਿਆ ਕਿ ਉਹ ਕਾਫ਼ੀ ਸਮੇਂ ਤੋਂ ਟਰੂਡੋ ਨੂੰ ਮਿਲਣਾ ਚਾਹੁੰਦੀ ਸੀ। ਵੀਰਵਾਰ ਨੂੰ ਜਦ ਉਹ ਟਰੂਡੋ ਨੂੰ ਮਿਲੀ ਤਾਂ ਉਹ ਭਾਵੁਕ ਹੋ ਗਈ। ਸ਼ਕੀਲਾ ਨੇ ਦਸਿਆ ਕਿ ਉਸ ਦੇ ਪਤੀ ਨੇ ਉਸ ਦੇ ਚਿਹਰੇ 'ਤੇ ਗੋਲੀ ਮਾਰੀ ਸੀ ਜਿਸ ਕਾਰਨ ਉਹ ਮਰਨ ਤੋਂ ਬਚੀ ਹੈ। ਉਹ ਦੋ ਮਹੀਨੇ ਪਹਿਲਾਂ ਹੀ ਵੈਨਕੂਵਰ ਪੁੱਜੀ ਅਤੇ ਟਰੂਡੋ ਨੇ ਉਸ ਨੂੰ ਗਲ ਲਗਾ ਕੇ ਉਸ ਦਾ ਸਵਾਗਤ ਕੀਤਾ।Shakila ZareenShakila Zareenਉਸ ਨੇ ਦਸਿਆ ਕਿ ਉਹ ਅਫ਼ਗਾਨਿਸਤਾਨ ਤੋਂ ਬਾਘਲਨ ਦੀ ਰਹਿਣ ਵਾਲੀ ਹੈ। ਉਹ 17 ਸਾਲ ਦੀ ਸੀ ਜਦ ਉਸ ਦਾ ਵਿਆਹ ਉਸ ਦੇ ਰਿਸ਼ਤੇਦਾਰਾਂ ਦੇ ਲੜਕੇ ਨਾਲ ਹੋਇਆ। ਉਸ ਦਾ ਪਤੀ 14 ਸਾਲ ਦਾ ਅਤੇ ਉਹ ਅੱਤਵਾਦੀ ਸਮੂਹ ਤਾਲਿਬਾਨ ਨਾਲ ਜੁੜਿਆ ਸੀ। ਉਸ ਨੇ ਕਿਹਾ ਕਿ ਉਹ ਉਸ ਨੂੰ ਕੁੱਟਦਾ-ਮਾਰਦਾ ਸੀ ਅਤੇ ਉਸ ਨਾਲ ਜ਼ਬਰਦਸਤੀ ਕਰਦਾ ਸੀ। ਉਸ ਦਾ ਪਤੀ ਹਰ ਸਮੇਂ ਉਸ ਨਾਲ ਬੁਰਾ ਵਿਵਹਾਰ ਕਰਦਾ ਸੀ। ਸ਼ਕੀਲਾ ਨੇ ਕਿਹਾ ਕਿ ਉਹ ਇੰਨੀ ਕੁ ਪ੍ਰੇਸ਼ਾਨ ਹੋ ਗਈ ਕਿ ਉਸ ਨੇ ਪੁਲਿਸ ਕੋਲ ਉਸ ਦੀ ਸ਼ਿਕਾਇਤ ਕੀਤੀ ਪਰ ਕੋਈ ਉਸ ਦੀ ਮਦਦ ਲਈ ਨਾ ਆਇਆ ਅਤੇ ਜਦ ਉਸ ਦੇ ਪਤੀ ਨੂੰ ਪਤਾ ਲੱਗਾ ਕਿ ਉਹ ਪੁਲਿਸ ਕੋਲ ਗਈ ਸੀ ਤਾਂ ਉਸ ਨੇ ਗੁੱਸੇ 'ਚ ਉਸ ਦੇ ਚਿਹਰੇ 'ਤੇ ਗੋਲੀ ਮਾਰ ਦਿਤੀ। Shakila ZareenShakila Zareenਇਹ ਘਟਨਾ 2013 'ਚ ਵਾਪਰੀ ਅਤੇ ਉਸ ਦੇ ਚਿਹਰੇ 'ਤੇ ਇੰਨੇ ਡੂੰਘੇ ਜ਼ਖਮ ਹੋ ਗਏ ਕਿ ਅੱਜ ਵੀ ਉਸ ਦਾ ਅੱਧਾ ਚਿਹਰਾ ਖ਼ਰਾਬ ਹੈ। ਉਸ ਨੇ ਕਿਹਾ ਕਿ ਉਸ ਸਮੇਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਬਚ ਵੀ ਸਕੇਗੀ। 2014 'ਚ ਉਸ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ, ਜਿੱਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਇਸ ਦੇ ਦੋ ਸਾਲਾਂ ਬਾਅਦ ਉਸ ਨੂੰ ਅਮਰੀਕਾ ਨੇ ਅਪਣਾ ਲਿਆ ਪਰ ਅਗਲੇ ਹੀ ਸਾਲ ਸੁਰੱਖਿਆ ਕਾਰਨਾਂ ਦੀ ਗੱਲ ਆਖ ਕੇ ਉਸ ਨੂੰ ਵਾਪਸ ਭੇਜ ਦਿਤਾ ਗਿਆ। ਇਸ ਮਗਰੋਂ ਕੈਨੇਡਾ ਨੇ ਅਪਣਾ ਹੱਥ ਉਸ ਵੱਲ ਵਧਾਇਆ ਅਤੇ ਉਸ ਨੂੰ ਸ਼ਰਣਾਰਥੀ ਵਜੋਂ ਅਪਣਾ ਲਿਆ। Shakila ZareenShakila Zareenਸ਼ਕੀਲਾ, ਉਸ ਦੀ ਮਾਂ ਸ਼ੇਰਮਾਨ ਜਾਨ ਅਤੇ ਉਸ ਦੀ ਭੈਣ ਸੇਮੀਰਾ ਸਦੀਕੀ ਤਿੰਨਾਂ ਨੂੰ ਦੋ ਹਫ਼ਤਿਆਂ 'ਚ ਹੀ ਕੈਨੇਡਾ ਦਾ ਵੀਜ਼ਾ ਮਿਲ ਗਿਆ। ਵੀਰਵਾਰ ਨੂੰ ਜਦ ਉਹ ਟਰੂਡੋ ਨੂੰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਟਰਾਂਸਲੇਟਰ ਦੀ ਮਦਦ ਨਾਲ ਉਸ ਨੇ ਟਰੂਡੋ ਨਾਲ ਗੱਲ ਬਾਤ ਕੀਤੀ ਅਤੇ ਉਨ੍ਹਾਂ ਦਾ ਧਨਵਾਦ ਕੀਤਾ। Shakila ZareenShakila Zareenਉਸ ਨੇ ਕਿਹਾ, ''ਮੈਨੂੰ ਪਤਾ ਸੀ ਕਿ ਟਰੂਡੋ ਬਹੁਤ ਚੰਗੇ ਇਨਸਾਨ ਹਨ ਪਰ ਉਨ੍ਹਾਂ ਨੂੰ ਮਿਲ ਕੇ ਮੈਨੂੰ ਉਹ ਹੋਰ ਵੀ ਚੰਗੇ ਲੱਗੇ। ਮੈਨੂੰ ਮਹਿਸੂਸ ਹੋਇਆ ਕਿ ਉਹ ਸੱਭ ਤੋਂ ਵੱਖਰੇ ਹਨ।'' ਉਸ ਨੇ ਕਿਹਾ ਕਿ ਟਰੂਡੋ ਨੇ ਔਰਤਾਂ ਦੀ ਮਦਦ ਲਈ ਬਹੁਤ ਕੁੱਝ ਕੀਤਾ ਹੈ ਅਤੇ ਉਹ ਹਮੇਸ਼ਾ ਕੈਨੇਡਾ ਦੀ ਸ਼ੁਕਰਗੁਜ਼ਾਰ ਰਹੇਗੀ।

Location: Canada, Ontario, Ottawa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement