ਬਰਤਾਨਵੀ ਸੰਸਦ ਦੀ ਉਚ ਤਾਕਤੀ ਕਮੇਟੀ ਦੀ ਮੈਂਬਰ ਬਣੀ ਪ੍ਰੀਤ ਕੌਰ ਗਿੱਲ
Published : Jul 19, 2017, 4:51 am IST
Updated : Apr 6, 2018, 1:30 pm IST
SHARE ARTICLE
Preet Kaur Gill
Preet Kaur Gill

ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੂੰ ਸਦਨ ਗ੍ਰਹਿ ਮਾਮਲਿਆਂ ਬਾਰੇ ਉਚ ਤਾਕਤੀ ਕਮੇਟੀ ਦੀ ਮੈਂਬਰ ਚੁਣਿਆ ਗਿਆ ਹੈ। ਬੀਤੀ 8 ਜੂਨ ਨੂੰ ਹੋਈਆਂ ਆਮ ਚੋਣਾਂ ਵਿਚ..

ਲੰਦਨ, 18 ਜੁਲਾਈ : ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਨੂੰ ਸਦਨ ਗ੍ਰਹਿ ਮਾਮਲਿਆਂ ਬਾਰੇ ਉਚ ਤਾਕਤੀ ਕਮੇਟੀ ਦੀ ਮੈਂਬਰ ਚੁਣਿਆ ਗਿਆ ਹੈ। ਬੀਤੀ 8 ਜੂਨ ਨੂੰ ਹੋਈਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਦੀ ਟਿਕਟ 'ਤੇ ਐਜ਼ਬੈਸਟਨ ਸੀਟ ਤੋਂ ਜਿੱਤ ਦਰਜ ਕਰਨ ਵਾਲੀ ਪ੍ਰੀਤ ਕੌਰ ਗਿੱਲ ਤੋਂ ਇਲਾਵਾ ਕਮੇਟੀ ਵਿਚ 10 ਹੋਰ ਸੰਸਦ ਮੈਂਬਰ ਸ਼ਾਮਲ ਹਨ। ਇਹ ਕਮੇਟੀ ਜਾਂਚ ਲਈ ਅਪਣੇ ਵਿਸ਼ੇ ਖ਼ੁਦ ਚੁਣਦੀ ਹੈ ਅਤੇ ਸਬੰਧਤ ਧਿਰਾਂ ਤੋਂ ਲਿਖਤੀ ਤੇ ਜ਼ਬਾਨੀ ਸਬੂਤ ਮੰਗੇ ਜਾਂਦੇ ਹਨ। ਪ੍ਰੀਤ ਕੌਰ ਨੇ ਕਿਹਾ, ''ਇਸ ਤੋਂ ਪਹਿਲਾਂ ਕਮੇਟੀ ਵਿਚ ਕੋਈ ਸਿੱਖ ਸੰਸਦ ਮੈਂਬਰ ਨਹੀਂ ਸੀ।'' ਉਨ੍ਹਾਂ ਦਸਿਆ ਕਿ ਸਿੱਖਾਂ ਦੀ ਨੁਮਾਇੰਦਗੀ ਪੂਰੇ ਮੁਲਕ ਵਿਚ ਨਜ਼ਰ ਆਉਣੀ ਚਾਹੀਦੀ ਹੈ।
ਹਾਊਸ ਆਫ਼ ਕਾਮਰਜ਼ ਦੇ ਗ੍ਰਹਿ ਮੰਤਰਾਲੇ ਦੀ ਚੋਣ ਕਮੇਟੀ ਦੇ ਪ੍ਰਧਾਨ ਕੀਥ ਵਾਜ ਸਨ ਅਤੇ ਪਿਛਲੇ ਸਾਲ ਉਹ ਇਸ ਅਹੁਦੇ ਤੋਂ ਹਟ ਗਏ। ਉਹ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਸਭ ਤੋਂ ਲੰਮੇ ਸਮੇਂ ਤਕ ਸੰਸਦ ਮੈਂਬਰ ਰਹੇ। ਕਮੇਟੀ ਜਾਂਚ ਲਈ ਅਪਣੇ ਵਿਸ਼ੇ ਖੁਦ ਚੁਣਦੀ ਹੈ ਅਤੇ ਸਬੰਧਤ ਸਮੂਹਾਂ ਅਤੇ ਲੋਕਾਂ ਤੋਂ ਲਿਖ਼ਤੀ ਅਤੇ ਜ਼ੁਬਾਨੀ ਸਬੂਤ ਮੰਗਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement