
Italy News : 11 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਭਾਰਤ ਇਟਲੀ ਵਪਾਰ ਫੋਰਮ ਵਿੱਚ ਲੈਣਗੇ ਹਿੱਸਾ
Italy News in Punjabi : ਇਟਲੀ ਅਤੇ ਭਾਰਤ ਦੇ ਰਿਸ਼ਤਿਆ ਨੂੰ ਹੋਰ ਮਜਬੂਤ ਕਰਨ ਲਈ ਇਟਲੀ ਦੇ ਡਿਪਟੀ ਪ੍ਰਧਾਨ ਮੰਤਰੀ ਅਨਤੋਨੀੳ ਤਾਜਾਨੀ ਜਾਣਗੇ। ਉਹ 11 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਭਾਰਤ ਇਟਲੀ ਵਪਾਰ ਵਿਿਗਆਨ ਅਤੇ ਤਕਨਾਲੋਜੀ ਫੋਰਮ ਵਿੱਚ ਹਿੱਸਾ ਲੈਣਗੇ। ਮਿਲੀ ਜਾਣਕਾਰੀ ਮੁਤਾਬਿਕ ਇਸ ਮਹੱਤਵਪੂਰਨ ਦੌਰੇ ਦੇ ਮੌਕੇ 'ਤੇ ਸੀਆਈਆਈ ਅਤੇ ਇਤਾਲਵੀ ਵਪਾਰ ਏਜੰਸੀ ਦੇ ਨਾਲ ਸਾਂਝੇਦਾਰੀ ਵਿੱਚ 11 ਅਪ੍ਰੈਲ 2025 ਨੂੰ ਨਵੀਂ ਦਿੱਲੀ ਦੇ ਇੰਪੀਰੀਅਲ ਹੋਟਲ ਵਿਖੇ ਭਾਰਤ-ਇਟਲੀ ਵਪਾਰ, ਵਿਗਿਆਨ ਅਤੇ ਤਕਨਾਲੋਜੀ ਫੋਰਮ ਦਾ ਆਯੋਜਨ ਕਰ ਰਿਹਾ ਹੈ।
ਇਸ ਫੋਰਮ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਸਮਰਥਨ ਦੇਣਾ ਅਤੇ ਮਜ਼ਬੂਤ ਕਰਨਾ ਹੈ। ਇਟਲੀ ਤੋਂ 100 ਤੋਂ ਵੱਧ ਮੈਂਬਰਾਂ ਦਾ ਇੱਕ ਉੱਚ-ਪੱਧਰੀ ਮੰਤਰੀ ਅਤੇ ਵਪਾਰਕ ਵਫ਼ਦ, ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਐਂਨਤੀਓ ਤਾਜਾਨੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਤੇ ਖੋਜ ਮੰਤਰੀ ਅੰਨਾ ਮਾਰੀਆ ਬਰਨੀਨੀ ਦੇ ਨਾਲ 10-11 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰ ਰਿਹਾ ਹੈ।
(For more news apart from Italian Deputy Prime Minister Antonio Tajani to visit India News in Punjabi, stay tuned to Rozana Spokesman)