
ਉਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਕੇਸ ਦੀ ਅਗਲੀ ਪੇਸ਼ੀ 8 ਮਈ ਨੂੰ ਹੈ
ਅਮਰੀਕਾ: ਲੌਂਗ ਆਇਲੈਂਡ ਵਿਚ ਨਸ਼ੇ ’ਚ ਧੁੱਤ ਇਕ ਭਾਰਤੀ ਮੂਲ ਦੇ ਪਿੱਕ-ਅੱਪ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 34 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕਾਂ ਵਿਚ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਸ਼ਾਮਲ ਹਨ। 16 ਤੇ 17 ਸਾਲ ਦੀ ਉਮਰ ਦੇ ਦੂਜੇ ਦੋ ਕਾਰ ਸਵਾਰ ਜ਼ਖ਼ਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਨਿਊਯਾਰਕ ਦੇ ਰੋਜ਼ਲਿਨ ਦਾ ਵਸਨੀਕ ਅਮਨਦੀਪ ਸਿੰਘ ਹਾਦਸੇ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਕੇਸ ਦੀ ਅਗਲੀ ਪੇਸ਼ੀ 8 ਮਈ ਨੂੰ ਹੈ।