ਅਯੋਗ ਕਰਮਚਾਰੀਆਂ ਨੂੰ ਏਅਰਸਾਈਡ ਡਰਾਈਵਿੰਗ ਪਰਮਿਟ (ਏ.ਡੀ.ਪੀ.) ਜਾਰੀ ਕਰਨ ਦੇ ਦੋਸ਼
ਸਿੰਗਾਪੁਰ: ਸਿੰਗਾਪੁਰ ਦੇ ਚਾਂਗੀ ਏਅਰਪੋਰਟ ਗਰੁੱਪ (ਸੀ.ਏ.ਜੀ.) ਦੇ ਇਕ ਸਾਬਕਾ ਸਹਾਇਕ ਅਧਿਕਾਰੀ ਨੂੰ ਅਯੋਗ ਕਰਮਚਾਰੀਆਂ ਨੂੰ ਏਅਰਸਾਈਡ ਡਰਾਈਵਿੰਗ ਪਰਮਿਟ (ਏ.ਡੀ.ਪੀ.) ਜਾਰੀ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਵਿਚ ਸ਼ੁਕਰਵਾਰ ਨੂੰ ਤਿੰਨ ਸਾਲ ਅਤੇ ਦੋ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਜਾਣਕਾਰੀ ‘ਦਿ ਸਟਰੇਟ ਟਾਈਮਜ਼’ ਵਿਚ ਛਪੀ ਖ਼ਬਰ ਤੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: King Charles III ਦੀ ਹੋਈ ਸ਼ਾਨਦਾਰ ਤਾਜਪੋਸ਼ੀ, ਦੁਨੀਆ ਭਰ ਤੋਂ 2000 ਮਹਿਮਾਨ ਸਮਾਗਮ ਵਿਚ ਪਹੁੰਚੇ
ਏ.ਡੀ.ਪੀ., ਪਰਮਿਟ ਧਾਰਕ ਨੂੰ ਟੈਕਸੀਵੇਅ ਅਤੇ ਰਨਵੇ ਨੂੰ ਛੱਡ ਕੇ 'ਏਅਰਸਾਈਡ' ਦੇ ਕਿਸੇ ਵੀ ਹਿੱਸੇ 'ਤੇ ਚੋਣਵੇ ਵਾਹਨ ਚਲਾਉਣ ਦੀ ਮਨਜੂਰੀ ਦਿੰਦਾ ਹੈ। 'ਏਅਰਸਾਈਡ' ਵਿਚ ਪਾਸਪੋਰਟ ਅਤੇ ਕਸਟਮ ਕੰਟਰੋਲ ਜ਼ੋਨ ਨੂੰ ਛੱਡ ਕੇ ਹਵਾਈ ਅੱਡੇ ਦੇ ਟਰਮੀਨਲ ਦੇ ਸਾਰੇ ਖੇਤਰ ਸ਼ਾਮਲ ਹੁੰਦੇ ਹਨ, ਜਿਸ ਵਿਚ ਹੈਂਗਰ ਅਤੇ ਕਾਰਗੋ ਲੋਡਿੰਗ ਖੇਤਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਯੁਵਰਾਜ ਸਿੰਘ, ਮੁਨਮੁਨ ਦੱਤਾ ਅਤੇ ਯੁਵਿਕਾ ਚੌਧਰੀ ਵਲੋਂ ਜਾਤੀ ਸੂਚਕ ਟਿਪਣੀ ਦਾ ਮਾਮਲਾ: ਹਰਿਆਣਾ ਪੁਲਿਸ ਨੇ ਅਦਾਲਤ ’ਚ ਦਾਇਰ ਕੀਤਾ ਹਲਫ਼ਨਾਮਾ
ਖ਼ਬਰਾਂ ਮੁਤਾਬਕ ਪ੍ਰੇਮਕੁਮਾਰ ਜੈਕੁਮਾਰ (42) 6 ਅਕਤੂਬਰ 2015 ਤੋਂ 25 ਦਸੰਬਰ 2017 ਤੱਕ ਸੀ.ਏ.ਜੀ. 'ਚ ਕੰਮ ਕਰ ਰਿਹਾ ਸੀ। ਇਸ ਦੌਰਾਨ, ਇਸ ਨੇ ਸੀ.ਏ.ਜੀ. ਦੇ ਡਾਇਰੈਕਟਰ ਡਿਓਂਗ ਯਾਓ ਦੇ ਕਰੀਬੀ ਕਰਮਚਾਰੀਆਂ ਨੂੰ ਏ.ਡੀ.ਪੀ. ਜਾਰੀ ਕੀਤੇ, ਇਹ ਜਾਣਦੇ ਹੋਏ ਕਿ ਉਨ੍ਹਾਂ ਨੇ ਲੋੜੀਂਦੇ ਲਿਖਤੀ ਅਤੇ ਪ੍ਰੈਕਟੀਕਲ ਟੈਸਟ ਪਾਸ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ: ਹਰਿਆਣਾ ਚ ਵਾਪਰਿਆ ਹਾਦਸਾ, ਟਰੱਕ ਨੇ ਬੋਲੇਰੋ ਕੈਂਪਰ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ
ਖ਼ਬਰ ਅਨੁਸਾਰ, ਜੈਕੁਮਾਰ ਨੇ ਏ.ਡੀ.ਪੀ., ਜਾਰੀ ਕਰਨ ਲਈ ਯਾਓ ਅਤੇ ਹੋਰਾਂ ਤੋਂ 4,400 ਸਿੰਗਾਪੁਰੀ ਡਾਲਰ ਦੀ ਰਿਸ਼ਵਤ ਲਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਅਪਰਾਧ ਦੇ ਸਮੇਂ ਜੈਕੁਮਾਰ ਸਿੰਗਾਪੁਰ ਲੌਜਿਸਟਿਕਸ ਸਪੋਰਟ ਡਿਪਾਰਟਮੈਂਟ ਵਿਚ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ।