Islamabad News : ਬਲੂਚਿਸਤਾਨ ’ਚ ਪਾਕਿਸਤਾਨੀ ਫ਼ੌਜ ਦੀ ਗੱਡੀ ’ਤੇ ਹਮਲਾ, ਮੇਜਰ ਸਣੇ 6 ਜਵਾਨ ਸ਼ਹੀਦ, 5 ਜ਼ਖ਼ਮੀ

By : BALJINDERK

Published : May 6, 2025, 8:48 pm IST
Updated : May 6, 2025, 8:48 pm IST
SHARE ARTICLE
ਬਲੂਚਿਸਤਾਨ ’ਚ ਪਾਕਿਸਤਾਨੀ ਫ਼ੌਜ ਦੀ ਗੱਡੀ ’ਤੇ ਹਮਲਾ, ਮੇਜਰ ਸਣੇ 6 ਜਵਾਨ ਸ਼ਹੀਦ, 5 ਜ਼ਖ਼ਮੀ
ਬਲੂਚਿਸਤਾਨ ’ਚ ਪਾਕਿਸਤਾਨੀ ਫ਼ੌਜ ਦੀ ਗੱਡੀ ’ਤੇ ਹਮਲਾ, ਮੇਜਰ ਸਣੇ 6 ਜਵਾਨ ਸ਼ਹੀਦ, 5 ਜ਼ਖ਼ਮੀ

Islamabad News : ਧਮਾਕਾ ਸੂਬੇ ਦੇ ਬੋਲਾਨ ਖੇਤਰ ਵਿਚ ਅਮੀਰ ਪੋਸਟ ਅਤੇ ਅਲੀ ਖ਼ਾਨ ਬੇਸ ਦੇ ਵਿਚਕਾਰ ਹੋਇਆ

Islamabad News in Punjabi : ਬਲੋਚਿਸਤਾਨ ਸੂਬੇ ਵਿਚ ਪਾਕਿਸਤਾਨੀ ਫੌਜ ਦੇ ਇਕ ਵਾਹਨ ’ਤੇ ਵੱਡਾ ਹਮਲਾ ਹੋਇਆ ਹੈ। ਇਸ ਹਮਲੇ ਵਿਚ ਪਾਕਿਸਤਾਨੀ ਫ਼ੌਜ ਦੇ ਫ਼ਰੰਟੀਅਰ ਕੋਰ (ਐਫਸੀ) ਦੇ ਛੇ ਜਵਾਨ ਮਾਰੇ ਗਏ। ਜਦੋਂ ਕਿ ਪੰਜ ਹੋਰ ਜ਼ਖਮੀ ਹੋਏ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟ ਵਿਚ ਦਿਤੀ ਗਈ ਹੈ। ਜਾਣਕਾਰੀ ਅਨੁਸਾਰ, ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ) ਧਮਾਕਾ ਸੂਬੇ ਦੇ ਬੋਲਾਨ ਖੇਤਰ ਵਿਚ ਅਮੀਰ ਪੋਸਟ ਅਤੇ ਅਲੀ ਖ਼ਾਨ ਬੇਸ ਦੇ ਵਿਚਕਾਰ ਹੋਇਆ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਹਮਲੇ ਵਿਚ ਪਾਕਿਸਤਾਨੀ ਫ਼ੌਜ ਦੇ ਮੇਜਰ (ਸਪੈਸ਼ਲ ਆਪ੍ਰੇਸ਼ਨ ਕਮਾਂਡ) ਤਾਰਿਕ ਇਮਰਾਨ, ਨਾਇਕ ਆਸਿਫ਼, ਸੂਬੇਦਾਰ ਫ਼ਾਰੂਕ, ਨਾਇਕ ਮਸ਼ਕੂਰ, ਸਿਪਾਹੀ ਵਾਜਿਦ, ਸਿਪਾਹੀ ਕਾਸ਼ਿਫ਼ ਮਾਰੇ ਗਏ। ਇਸ ਦੇ ਨਾਲ ਹੀ ਸਿਪਾਹੀ ਜ਼ੀਸ਼ਾਨ, ਸਿਪਾਹੀ ਸ਼ਾਦਮਾਨ, ਨਾਇਕ ਓਵੈਸ, ਸਿਪਾਹੀ ਜ਼ੈਨਉੱਲਾ, ਸਿਪਾਹੀ ਤਇਅਬ ਜ਼ਖ਼ਮੀ ਹੋ ਗਏ ਹਨ।

ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

 (For more news apart from Attack on Pakistani army vehicle in Balochistan, 6 soldiers including a Major martyred, 5 injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement