ਕੜ੍ਹਾਕੇ ਦੀ ਠੰਡ ਕਾਰਨ ਭਾਰਤੀ ਫੌਜ ਦੇ ਸਾਹਮਣੇ ਨਹੀਂ ਟਿਕ ਸਕੇ ਚੀਨ ਦੇ 90 ਫੀਸਦੀ ਫੌਜੀ
Published : Jun 6, 2021, 3:44 pm IST
Updated : Jun 6, 2021, 3:44 pm IST
SHARE ARTICLE
Army
Army

ਚੀਨ ਨੇ ਪੈਂਗੋਗ ਝੀਲ ਖੇਤਰ ਤੋਂ ਆਪਣੇ ਫੌਜੀ ਵਾਪਸ ਬੁਲਾ ਲਏ

ਬੀਜਿੰਗ-ਪੂਰਬੀ ਲੱਦਾਖ 'ਚ ਪਿਛਲੇ ਸਾਲ ਚੀਨ ਅਤੇ ਭਾਰਤ ਦੇ ਸਰਹੱਦ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਹੋ ਗਏ ਸਨ। 45 ਸਾਲ 'ਚ ਪਹਿਲੀ ਵਾਰ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਖੂਨੀ ਝੜਪ ਹੋਈ ਜਿਸ 'ਚ 20 ਭਾਰਤੀ ਜਵਾਨ ਸ਼ਾਹੀਦ ਹੋ ਗਏ, ਉਥੇ 45 ਚੀਨੀ ਫੌਜੀਆਂ ਦੀ ਵੀ ਮੌਤ ਹੋ ਗਈ ਸੀ।

Xi Jinping: Hong Kong, Taiwan, Ladakh, South China Sea – What is driving  Beijing's sudden belligerence?Armyਹਾਲਾਂਕਿ ਇਸ ਤੋਂ ਬਾਅਦ ਭਾਰਤ ਅਤੇ ਚੀਨ ਫੌਜ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਟਿਕਾਣੇ 'ਤੇ ਆ ਗਈਆਂ।ਉਥੇ ਹੀ ਹੁਣ ਦੱਸ ਦੇਈਏ ਕਿ ਚੀਨ ਨੇ ਪੈਂਗੋਗ ਝੀਲ ਖੇਤਰ ਤੋਂ ਆਪਣੇ ਫੌਜੀ ਵਾਪਸ ਬੁਲਾ ਲਏ ਹਨ। ਪੂਰਬੀ ਲੱਦਾਖ ਸੈਕਟਰ ਸਥਿਤ ਐੱਲ.ਏ.ਸੀ. ਨੇੜੇ ਵੱਡੀ ਗਿਣਤੀ 'ਚ ਚੀਨ ਨੇ ਆਪਣੇ ਫੌਜੀਆਂ ਦੀ ਤਾਇਨਾਤੀ ਕੀਤੀ ਸੀ ਪਰ ਉਹ ਜ਼ਿਆਦਾ ਠੰਡ ਹੋਣ ਕਾਰਨ ਉਨ੍ਹਾਂ ਫੌਜੀਆਂ ਨੂੰ ਵਾਪਸ ਪਰਤਨਾ ਪਿਆ।Indian armyIndian army

ਚੀਨ ਨੇ ਪਿਛਲੇ ਸਾਲ ਹੀ ਆਪਣੇ ਨਵੇਂ ਫੌਜੀਆਂ ਨੂੰ ਤਾਇਨਾਤ ਕੀਤਾ ਸੀ ਅਤੇ ਕੜ੍ਹਾਕੇ ਦੀ ਠੰਡ ਕਾਰਣ ਹੀ ਕਰੀਬ 90 ਫੀਸਦੀ ਫੌਜੀਆਂ ਨੂੰ ਰੋਟੇਟ ਕੀਤਾ ਗਿਆ ਹੈ।ਜ਼ਿਆਦਾ ਠੰਡ ਅਤੇ ਹੋਰ ਸੰਬੰਧਿਤ ਮੁਸ਼ਕਲਾਂ ਕਾਰਨ ਇਨ੍ਹਾਂ ਫੌਜੀਆਂ ਨੂੰ ਰੋਟੇਟ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਤਾਂ ਡ੍ਰੈਗਨ ਦੀ ਫੌਜੀਆਂ ਦੀ ਇੰਨੀ ਠੰਡ ਝੇਲ ਪਾਉਣ ਦੀ ਸਥਿਤੀ ਨਹੀਂ ਹੈ ਅਤੇ ਇਸ ਕਾਰਨ ਚੀਨੀ ਫੌਜ ਕਾਫੀ ਪ੍ਰਭਾਵਿਤ ਹੋਈ ਹੈ।

Indian armyIndian armyਭਾਰਤੀ ਫੌਜ ਉੱਚਾਈ ਵਾਲੇ ਖੇਤਰਾਂ 'ਚ ਦੋ ਸਾਲ ਦੇ ਕਾਰਜਕਾਲ ਲਈ ਆਪਣੇ ਫੌਜੀਆਂ ਨੂੰ ਤਾਇਨਾਤ ਕਰਦੀ ਹੈ। ਹਰ ਸਾਲ ਭਾਰਤੀ ਫੌਜ ਕਰੀਬ 40-50 ਫੀਸਦੀ ਫੌਜੀਆਂ ਨੂੰ ਅੰਦਰੂਨੀ ਇਲਾਕਿਆਂ ਤੋਂ ਉੱਪਰੀ ਇਲਾਕਿਆਂ 'ਚ ਭੇਜਦੀ ਹੈ। ਇਨ੍ਹਾਂ ਹਾਲਾਤ 'ਚ ਆਈ.ਟੀ.ਬੀ.ਪੀ. ਦੇ ਜਵਾਨਾਂ ਦਾ ਕਾਰਜਕਾਲ ਕਦੇ-ਕਦੇ ਦੋ ਸਾਲ ਤੋਂ ਵੀ ਵਧੇਰੇ ਸਮੇਂ ਦਾ ਹੋ ਜਾਂਦਾ ਹੈ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement