ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਚੁੱਪ ਵੱਟਣ, ਧੋਖਾਧੜੀ ਕਰਨ ਅਤੇ ਪਰਦਾ ਪਾਉਣ ਕਾਰਨ ਦੁਨੀਆਂ ਭਰ
ਵਾਸ਼ਿੰਗਟਨ, 5 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਚੁੱਪ ਵੱਟਣ, ਧੋਖਾਧੜੀ ਕਰਨ ਅਤੇ ਪਰਦਾ ਪਾਉਣ ਕਾਰਨ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਫੈਲਿਆ ਜਿਸ ਲਈ ਉਸ ਦੀ ਪੂਰੀ ਤਰ੍ਹਾਂ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ 244ਵੇਂ ਆਜ਼ਾਦੀ ਦਿਵਸ ਮੌਕੇ ਸਨਿਚਰਵਾਰ ਨੂੰ ਕਈ ਦਿਨਾਂ ਮਗਰੋਂ ਦੇਸ਼ ਨੂੰ ਸੰਬੋਧਤ ਕਰਦਿਆਂ ਟਰੰਪ ਨੇ ਦੇਸ ਵਿਚ ਕੋਰੋਨ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਦੇ ਬਾਵਜੂਦ ਕੋਵਿਡ-19 ਵਿਰੁਧ ਦੇਸ਼ ਦੀ ਪ੍ਰਗਤੀ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, 'ਅਸੀਂ ਵੈਂਟੀਲੇਟਰਾਂ ਦੇ ਨਿਰਮਾਣ ਵਿਚ ਰੀਕਾਰਡ ਬਣਾਇਆ ਹੈ। ਸਾਡੇ ਦੇਸ਼ ਵਿਚ ਜਾਂਚ ਬਿਹਤਰ ਹੈ। ਅਸੀਂ ਦੇਸ਼ ਵਿਚ ਗਾਊਨ, ਮਾਸਕ ਅਤੇ ਸਰਜੀਕਲ ਉਪਕਰਨ ਬਣਾ ਰਹੇ ਹਾਂ।' ਉਨ੍ਹਾਂ ਇਕ ਵਾਰ ਫਿਰ ਚੀਨ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਕਿਹਾ, 'ਚੀਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਸ ਨੇ ਦੁਨੀਆਂ ਨੂੰ ਹਨੇਰੇ ਵਿਚ ਰਖਿਆ। ਬੀਮਾਰੀ ਬਾਰੇ ਉਸ ਨੂੰ ਪਤਾ ਸੀ ਪਰ ਉਸ ਨੇ ਚੁੱਪ ਵੱਟ ਕੇ ਰੱਖੀ। ਚੀਨ ਨੂੰ ਇਸ ਧੋਖਾਧੜੀ ਦਾ ਜ਼ਿੰਮੇਵਾਰ ਠਹਿਰਾਇਆ ਜਾਦਾ ਚਾਹੀਦਾ ਹੈ।' (ਏਜੰਸੀ)