ਵਿਦਿਆਰਥੀਆਂ ਲਈ ਸੁਨਿਹਰੀ ਮੌਕਾ, 95% ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ UAE ਦੇਵੇਗਾ ਗੋਲਡਨ ਵੀਜ਼ਾ
Published : Jul 6, 2021, 12:41 pm IST
Updated : Jul 6, 2021, 12:43 pm IST
SHARE ARTICLE
 UAE to grant 10-year Golden Residency to outstanding high school graduates
UAE to grant 10-year Golden Residency to outstanding high school graduates

ਇਸ ਵੀਜ਼ੇ ਵਿਚ ਵਿਦਿਆਰਥੀ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ। ਯੂ.ਏ.ਈ. ਵੱਲੋਂ ਗੋਲਡਨ ਵੀਜ਼ਾ ਸਿਰਫ਼ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ।

 ਦੁਬਈ : ਸੰਯੁਕਤ ਅਰਬ ਅਮੀਰਾਤ (UAE) ਨੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਯੂ.ਏ.ਈ. ਨੇ ਆਪਣੇ ਐਲਾਨ ਵਿਚ ਕਿਹਾ ਹੈ ਕਿ ਹਾਈ ਸਕੂਲ ਸਰਟੀਫਿਕੇਟ ਵਿਚ ਕਿਸੇ ਵੀ ਸਕੂਲ ਤੋਂ 95 ਫ਼ੀਸਦੀ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ 10 ਸਾਲ ਦਾ ਗੋਲਡਨ ਰੈਜ਼ੀਡੈਂਸੀ ਵੀਜ਼ਾ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਜਾਂ ਦੇਸ਼ ਦੇ ਬਾਹਰ ਦੇ ਯੂਨੀਵਰਸਿਟੀ ਦੇ ਵਿਸ਼ੇਸ਼ ਵਿਸ਼ਿਆਂ ਦੇ ਅਜਿਹੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 3.75 ਜਾਂ ਇਸ ਤੋਂ ਜ਼ਿਆਦਾ ਗ੍ਰੇਡ ਪੁਆਇੰਟ ਐਵਰੇਜ ਹਾਸਲ ਕੀਤੇ ਹਨ, ਉਨ੍ਹਾਂ ਨੂੰ ਵੀ ਗੋਲਡਨ ਵੀਜ਼ਾ ਦਿੱਤਾ ਜਾਵੇਗਾ।

Golden Visa Golden Visa

ਇਹ ਵੀ ਪੜ੍ਹੋ - ਸਾਬਕਾ ਪੁਲਿਸ ਮੁਖੀ ਮੁਹੰਮਦ ਇਜ਼ਹਾਰ ਆਲਮ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਇਸ ਵੀਜ਼ੇ ਵਿਚ ਵਿਦਿਆਰਥੀ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ। ਯੂ.ਏ.ਈ. ਵੱਲੋਂ ਗੋਲਡਨ ਵੀਜ਼ਾ ਸਿਰਫ਼ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ।
ਦੁਬਈ ਦੇ ਹਾਰਟਲੈਂਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਫੀਓਨਾ ਕੋਟਮ ਨੇ ਕਿਹਾ ਕਿ ਇਸ ਫੈਸਲੇ ਨਾਲ ਸਭ ਤੋਂ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਮਿਲੀ ਹੈ। ਸ੍ਰੀਮਤੀ ਕੋਟਮ ਨੇ ਕਿਹਾ, "ਇਹ ਇਕ ਵੱਡੀ ਮਾਨਤਾ ਹੈ, ਇਹ ਪਰਿਵਾਰਾਂ ਲਈ ਜਰੂਰੀ ਹੈ। "

File photo

ਇਹ ਵੀ ਪੜ੍ਹੋ -  Mountain Trekking ਕਰਨ ਗਈਆਂ ਦੋ ਸਹੇਲੀਆਂ ਦੀ ਬਰਫ਼ ਨਾਲ ਜੰਮਣ ਕਾਰਨ ਹੋਈ ਮੌਤ

ਪਿਛਲੇ ਹਫ਼ਤੇ ਮਨੁੱਖੀ ਸੰਸਾਧਨ ਮੰਤਰਾਲਾ ਅਤੇ ਅਮੀਰਾਤ ਦੇ ਅਧਿਕਾਰੀਆਂ ਨੇ ਕੁੱਝ ਵੇਰਵੇ ਨਿਰਧਾਰਤ ਕੀਤੇ ਹਨ ਕਿ ਜੋ ਮਾਪੇ ਬੱਚਿਆਂ ਵੱਲੋਂ ਸਪਾਂਸਰ ਕੀਤੇ ਜਾਂਦੇ ਹਨ ਉਹ ਗੋਲਡਨ ਵੀਜ਼ਾ (Golden Visa) ’ਤੇ ਨੌਕਰੀ ਕਿਵੇਂ ਬਦਲ ਸਕਦੇ ਹਨ। ਤਾਲੀਮ ਦੇ ਮੁੱਖ ਕਾਰਜਕਾਰੀ ਏਲਨ ਵਿਲੀਅਮਸਨ, ਜੋ ਅਮੀਰਾਤ ਵਿਚ 13 ਸਕੂਲ ਚਲਾਉਂਦੇ ਹਨ, ਉਹਨਾਂ ਨੇ ਕਿਹਾ ਕਿ ਵੀਜ਼ਾ ਸਾਡੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਇਕ ਰੋਮਾਂਚਕ ਮੌਕਾ ਹੈ। ਸਪੱਸ਼ਟ ਤੌਰ ’ਤੇ ਸਰਕਾਰ ਦੀ ਇਹ ਪੇਸ਼ਕਸ਼ ਇਹ ਯਕੀਨੀ ਕਰੇਗੀ ਕਿ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਤੋਂ ਬਾਅਦ ਵਿਦਿਆਰਥੀ ਸੰਯੁਕਤ ਅਰਬ ਅਮੀਰਾਤ ਵਾਪਸ ਆ ਜਾਣਗੇ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement