ਵੁਹਾਨ ਵਿਚ ਕੋਵਿਡ 19 ਤੋਂ ਠੀਕ ਹੋਏ 90 ਫ਼ੀ ਸਦੀ ਮਰੀਜ਼ਾਂ ਦੇ ਫੇਫੜਿਆਂ 'ਚ ਆਈ ਖ਼ਰਾਬੀ
Published : Aug 6, 2020, 8:52 am IST
Updated : Aug 6, 2020, 8:52 am IST
SHARE ARTICLE
Covid 19
Covid 19

ਚੀਨ 'ਚ ਮਹਾਮਾਰੀ ਦੇ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਤੋਂ ਠੀਕ ਹੋਏ ਕੋਵਿਡ 19 ਦੇ ਮਰੀਜ਼ਾਂ ਦੇ ਇਕ ਸਮੂਹ...

ਬੀਜਿੰਗ, 5 ਅਗੱਸਤ : ਚੀਨ 'ਚ ਮਹਾਮਾਰੀ ਦੇ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਇਕ ਮੁੱਖ ਹਸਪਤਾਲ ਤੋਂ ਠੀਕ ਹੋਏ ਕੋਵਿਡ 19 ਦੇ ਮਰੀਜ਼ਾਂ ਦੇ ਇਕ ਸਮੂਹ ਦੇ ਲਏ ਗਏ ਨਮੂਨਿਆਂ ਵਿਚੋਂ 90 ਫ਼ੀ ਸਦੀ ਮਰੀਜ਼ਾਂ ਦੇ ਫੇਫੇੜਿਆਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ ਜਦੋਂ ਕਿ ਪੰਜ ਫ਼ੀ ਸਦੀ ਮਰੀਜ਼ ਫਿਰ ਤੋਂ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ 'ਚ ਹਨ। ਮੀਡੀਆ 'ਚ ਬੁਧਵਾਰ ਨੂੰ ਆਈ ਖ਼ਬਰ ਵਿਚ ਇਹ ਜਾਣਕਾਰੀ ਦਿਤੀ ਗਈੇ।

Corona VirusCorona Virus

ਵੁਹਾਨ ਯੂਨੀਵਰਸਿਟੀ ਦੇ ਝੌਂਗਨਨ ਹਸਪਤਾਲ ਦੀ ਢੂੰਘੀ ਦੇਖਭਾਲ ਇਕਾਈ ਦੇ ਡਾਇਰੈਕਟਰ ਪੇਂਗ ਝਿਯੋਂਗ ਦੀ ਅਗਵਾਈ 'ਚ ਇਕ ਟੀਮ ਅਪ੍ਰੈਲ ਤੋਂ ਠੀਕ ਹੋ ਚੁਕੇ 100 ਮਰੀਜ਼ਾਂ ਨੂੰ ਫਿਰ ਤੋਂ ਮਿਲ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਿਹਾ ਹੈ। ਇਕ ਸਾਲ ਚਲਣ ਵਾਲੇ ਇਸ ਪ੍ਰੋਗਰਾਮ ਦੇ ਪਹਿਲੇ ਗੇੜ੍ਹ ਦਾ ਸਮਾਪਨ ਜੁਲਾਈ 'ਚ ਹੋਇਆ। ਅਧਿਐਨ 'ਚ ਸ਼ਾਮਲ ਮਰੀਜ਼ਾਂ ਦੀ ਔਸਤ ਉਮਰ 59 ਸਾਲ ਹੈ।

ਸਰਕਾਰੀ ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ ਪਹਿਲੇ ਗੇੜ੍ਹ ਦੇ ਨਤੀਜਿਆਂ ਮੁਤਾਬਕ 90 ਫ਼ੀ ਸਦੀ ਮਰੀਜ਼ਾਂ ਦੇ ਫੇਫੜਿਆਂ ਤੋਂ ਹਵਾ ਦੇ ਵਹਾਅ ਅਤੇ ਗੈਸ 'ਚ ਬਦਲਾਅ ਹੋਣ ਦਾ ਕੰਮ ਹੁਣ ਤਕ ਸਿਹਤਮੰਦ ਲੋਕਾਂ ਦੇ ਪੱਧਰ ਤਕ ਨਹੀਂ ਪਹੁੰਚਿਆ ਹੈ। ਪੇਂਗ ਦੀ ਟੀਮ ਨੇ ਮਰੀਜ਼ਾਂ ਦੇ 6 ਮਿੰਟ ਤਕ ਸੈਰ ਕਰਨ ਦੀ ਜਾਂਚ ਕੀਤੀ। ਉਨ੍ਹਾਂ ਪਾਇਆ ਕਿ ਬਿਮਾਰੀ ਤੋਂ ਠੀਕ ਹੋਏ ਲੋਕ 6 ਮਿੰਟ ਦੌਰਾਨ 400 ਮੀਟਰ ਹੀ ਤੁਰ ਸਕੇ ਜਦੋਂ ਕਿ ਸਿਹਤਮੰਦ ਲੋਕਾਂ ਨੇ ਇਸ ਦੌਰਾਨ 500 ਮੀਟਰ ਦੀ ਦੂਰੀ ਤੈਅ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement