Milan Italy News : ਇਟਲੀ ’ਚ ਗੁਰੂ ਰਵਿਦਾਸ ਟੈਂਪਲ ਨੂੰ ਲੱਗੀ ਭਿਆਨਕ ਅੱਗ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨ ਭੇਂਟ ਹੋਏ 

By : BALJINDERK

Published : Sep 6, 2024, 2:52 pm IST
Updated : Sep 6, 2024, 2:52 pm IST
SHARE ARTICLE
ਅੱਗ ਲੱਗਣ ਦੀ ਤਸਵੀਰ
ਅੱਗ ਲੱਗਣ ਦੀ ਤਸਵੀਰ

Milan Italy News : ਅਚਾਨਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ

Milan Italy News : ਇਟਲੀ ਦੇ ਤਸਕਾਨਾ ਸੂਬੇ ਵਿੱਚ ਪੈਂਦੇ ਸ਼ਹਿਰ ਮੌਨਤੇਵਾਰਕੀ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨ ਭੇਂਟ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਦੱਸਿਆ ਕਿ ਇਮਾਰਤ ਨੇੜੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ ਜੋ ਬਾਅਦ ਵਿਚ ਭਿਆਨਕ ਭਾਂਬੜ ਦਾ ਰੂਪ ਧਾਰਨ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੱਗ ਗਈ। ਸਥਾਨਕ ਲੋਕਾਂ ਵਿੱਚ ਮੱਚੀ ਭੱਜ ਦੌੜ ਤੋਂ ਬਾਅਦ ਅੱਗ ਬੁਝਾਊ ਮਹਿਕਮੇ ਦੀਆਂ ਟੀਮਾਂ ਨੇ ਜੱਦ ਤੱਕ ਅੱਗ ਤੇ ਕਾਬੂ ਪਾਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ।

ਇਹ ਵੀ ਪੜੋ : First Track 'Parchhawan Nar Da' released : ਸੁੱਚਾ ਸੂਰਮਾ ਦਾ ਪਹਿਲਾ ਟਰੈਕ 'ਪਰਛਾਵਾਂ ਨਾਰ ਦਾ' ਹੋਇਆ ਰਿਲੀਜ਼ 

ਅੱਗ ਦੀ ਲਪੇਟ ਵਿੱਚ ਆਉਣ ਨਾਲ ਸਾਰੀ ਇਮਾਰਤ ਦਾ ਨੁਕਸਾਨ ਹੋ ਗਿਆ ਤੇ ਅੰਮ੍ਰਿਤ ਬਾਣੀ ਦੇ ਸਰੂਪ ਤੇ ਹੋਰ ਸਾਰੀ ਸਮੱਗਰੀ ਅਗਨ ਭੇਂਟ ਹੋ ਗਏ। ਇਸ ਘਟਨਾ ਤੋਂ ਸੰਗਤ ਵਿਚ ਕਾਫੀ ਨਿਰਾਸ਼ਾ ਵੇਖੀ ਜਾ ਸਕਦੀ। ਤੁਕਸਾਨਾ ਸੂਬੇ ਦੀਆਂ ਸੰਗਤਾਂ ਕੁਝ ਸਾਲ ਪਹਿਲਾਂ ਗੁਰੂ ਰਵਿਦਾਸ ਜੀ ਦੇ ਨਾਂ ਹੇਠ ਇਸ ਟੈਂਪਲ ਉਸਾਰੀ ਕੀਤੀ ਗਈ ਸੀ। ਪ੍ਰਬੰਧਕਾਂ ਨੇ ਸਮੁੱਚੀ ਸੰਗਤ ਨੂੰ ਸਰਵ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਜੋ ਕੁਝ ਵੀ ਹੋਇਆ ਇਹ ਅਚਾਨਕ ਇੱਕ ਘਟਨਾ ਕਰਕੇ ਹੋਇਆ ਹੈ, ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹ੍ਹਾਂ ਤੋ ਬੱਚੋ। 

(For more news apart from terrible fire at Guru Ravidas Temple, Amrit Bani's form was burnt In Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement