
ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ, ਸਗੋਂ ਸਥਾਨਕ ਅਪਰਾਧੀਆਂ ਦੀ ਹਰਕਤ ਹੈ।
ਮੈਕਸੀਕੋ : ਸਾਊਥ-ਵੈਸਟ ਮੈਕਸੀਕੋ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮੈਕਸੀਕੋ ਦੇ ਸਿਟੀ ਹਾਲ ’ਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਦੌਰਾਨ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ ਕੁੱਝ ਲੋਕ ਜ਼ਖਮੀ ਹੋਏ ਹਨ। ਮਾਰੇ ਗਏ ਲੋਕਾਂ 'ਚ ਮੇਅਰ ਵੀ ਸ਼ਾਮਲ ਹਨ। ਇਹ ਘਟਨਾ ਸਾਊਥ-ਵੈਸਟ ਮੈਕਸੀਕੋ ਦੀ ਹੈ। ਜਾਣਕਾਰੀ ਮੁਤਾਬਕ ਸੰਗਠਿਤ ਅਪਰਾਧ ਨਾਲ ਜੁੜੇ ਬੰਦੂਕਧਾਰੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਘਟਨਾਕ੍ਰਮ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਹਨ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ’ਤੇ ਕਾਬੂ ਪਾਇਆ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ, ਸਗੋਂ ਸਥਾਨਕ ਅਪਰਾਧੀਆਂ ਦੀ ਹਰਕਤ ਹੈ।