US Elections - ਜਿੱਤ ਦੇ ਕਰੀਬ ਬਾਇਡਨ, ਟਰੰਪ ਨੇ ਡੈਮੋਕਰੇਟਿਕ ਪਾਰਟੀ 'ਤੇ ਲਾਇਆ 'ਚੋਰੀ' ਦਾ ਦੋਸ਼
Published : Nov 6, 2020, 9:05 am IST
Updated : Nov 6, 2020, 9:05 am IST
SHARE ARTICLE
Donald Trump vs Joe Biden
Donald Trump vs Joe Biden

ਬਹੁਮਤ ਦੇ ਅੰਕੜੇ 270 ਇਲੈਕਟਰੋਲ ਵੋਟਾਂ ਤੋਂ ਸਿਰਫ 6 ਵੋਟਾਂ ਦੀ ਦੂਰੀ 'ਤੇ ਜੋਅ ਬਾਇਡੇਨ 

ਵਾਸ਼ਿੰਗਟਨ: ਦੁਨੀਆ ਭਰ ਦੀਆਂ ਨਜ਼ਰਾਂ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਤੇ ਲਗੀਆਂ ਹੋਈਆਂ ਹਨ ਅਤੇ ਇਸ ਦਾ ਨਤੀਜਾ ਫਿਲਹਾਲ ਆਉਂਦਾ ਦਿਖਾਈ ਨਹੀਂ ਦੇ ਰਿਹਾ ਜਦਕਿ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡੇਨ ਬਹੁਮਤ ਦੇ ਜਾਦੂਈ ਅੰਕੜੇ 270 ਇਲੈਕਟਰੋਲ ਵੋਟਾਂ ਤੋਂ ਸਿਰਫ 6 ਵੋਟਾਂ ਦੀ ਦੂਰੀ 'ਤੇ ਹਨ, ਪਰ ਰਿਪਬਲੀਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਾਂਦਲੀ ਦਾ ਦੋਸ਼ ਲਗਾਇਆ ਹੈ।

Joe Biden or Donald TrumpJoe Biden Vs Donald Trump

ਇਸ ਦੇ ਲਈ ਉਹ ਅਦਾਲਤ ਵੀ ਪਹੁੰਚ ਗਏ ਹਨ।  ਵੋਟਿੰਗ ਤੋਂ ਦੋ ਦਿਨ ਬਾਅਦ ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿਚ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਚੋਣ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ'। ਟਰੰਪ ਨੇ 17 ਮਿੰਟ ਦੇ ਬਿਆਨ ਵਿਚ ਦੇਸ਼ ਦੀ ਲੋਕਤੰਤਰਿਕ ਪ੍ਰਕਿਰਿਆ ਬਾਰੇ ਕਈ ਤਰ੍ਹਾਂ ਦੇ ਬਿਆਨ ਦਿੱਤੇ, ਜੋ ਅਮਰੀਕੀ ਰਾਸ਼ਟਰਪਤੀ ਕੋਲੋਂ ਪਹਿਲਾਂ ਕਦੀ ਨਹੀਂ ਸੁਣੇ ਗਏ।

Donald Trump WITH Joe BidenDonald Trump vs Joe Biden

ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਚੁੱਕਿਆ ਕਿ, ਡੈਮੋਕ੍ਰੇਟਿਕ ਉਮੀਦਵਾਰ 'ਗੈਰ ਕਾਨੂੰਨੀ ਵੋਟ' ਦੀ ਵਰਤੋਂ ਕਰਕੇ ਉਹਨਾਂ ਕੋਲੋਂ ਚੋਣ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਜੋਅ ਬਾਇਡਨ ਨੇ ਅਪਣੇ ਬਿਆਨ ਵਿਚ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।

Joe BidenJoe Biden

ਉਹਨਾਂ ਨੇ ਟਵੀਟ ਕਰਦਿਆਂ ਕਿਹਾ, 'ਮੈਂ ਲੋਕਾਂ ਨੂੰ ਸਾਂਤ ਰਹਿਣ ਲਈ ਕਹਿੰਦਾ ਹਾਂ। ਪ੍ਰਕਿਰਿਆ ਚੱਲ ਰਹੀ ਹੈ। ਗਿਣਤੀ ਪੂਰੀ ਹੋ ਰਹੀ ਹੈ'। ਇਸ ਦੇ ਨਾਲ ਹੀ ਜੋਅ ਬਾਇਡਨ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ਕੋਈ ਵੀ ਸਾਡੇ ਲੋਕਤੰਤਰ ਨੂੰ ਸਾਡੇ ਕੋਲੋਂ ਦੂਰ ਨਹੀਂ ਲੈ ਕੇ ਜਾਵੇਗਾ।  

Donald TrumpDonald Trump

ਦੱਸ ਦਈਏ ਕਿ ਡੋਨਾਲਡ ਟਰੰਪ ਨੇ ਹਾਲੇ 214 ਇਲੈਕਟੋਰਲ ਕਾਲਜ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਜੋਅ ਬਾਇਡੇਨ ਬਹੁਮਤ ਦੇ ਅੰਕੜੇ 270 ਇਲੈਕਟਰੋਲ ਵੋਟਾਂ ਤੋਂ ਸਿਰਫ 6 ਵੋਟਾਂ ਦੀ ਦੂਰੀ 'ਤੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement