
ਅਫ਼ਰੀਕਾ ਟੀਮ 5 ਅੰਕਾਂ ਨਾਲ ਬਾਹਰ ਹੋ ਗਈ ਹੈ
ਐਡੀਲੇਡ- ਆਸਟ੍ਰੇਲੀਆ ’ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ’ਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ। ਐਡੀਲੇਡ ’ਚ ਖੇਡੇ ਗਏ ਦਿਲਚਸਪ ਮੁਕਾਬਲੇ ’ਚ ਨੀਦਰਲੈਂਡ ਟੀਮ ਨੇ ਦੱਖਣੀ ਅਫ਼ਰੀਕਾ ਨੂੰ 13 ਦੌੜਾਂ ਨਾਲ ਹਾਰ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ, ਜਦਕਿ ਅਫ਼ਰੀਕੀ ਟੀਮ ਬਾਹਰ ਹੋ ਗਈ ਹੈ।
ਦੱਸਣਯੋਗ ਹੈ ਕਿ ਭਾਰਤੀ ਟੀਮ ਦਾ ਅੱਜ ਜ਼ਿੰਬਾਬਵੇ ਖਿਲਾਫ਼ ਆਖ਼ਰੀ ਗਰੁੱਪ ਮੁਕਾਬਲਾ ਹੋਣਾ ਹੈ। ਜੇਕਰ ਭਾਰਤੀ ਟੀਮ ਇਹ ਮੈਚ ਹਾਰਦੀ ਵੀ ਹੈ ਤਾਂ ਵੀ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ, ਕਿਉਂਕਿ ਟੀਮ 6 ਪੁਆਇੰਟ ਨਾਲ ਆਪਣੇ ਗਰੁੱਪ-2 ’ਚ ਟਾਪ ’ਤੇ ਹੈ। ਜਦਕਿ ਅਫ਼ਰੀਕਾ ਟੀਮ 5 ਅੰਕਾਂ ਨਾਲ ਬਾਹਰ ਹੋ ਗਈ ਹੈ। ਕੁਝ ਹੀ ਦੇਰ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ।