International News: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫਿਰ ਆਈ ਵਿਵਾਦਪੂਰਨ ਟਿੱਪਣੀ

By : SNEHCHOPRA

Published : Nov 6, 2023, 6:31 pm IST
Updated : Nov 6, 2023, 7:14 pm IST
SHARE ARTICLE
File Photo
File Photo

ਹਿੰਦੂ ਸਵਾਸਤਿਕ ਚਿੰਨ ਨੂੰ ਕਿਹਾ ਨਫ਼ਰਤ ਫ਼ੈਲਾਉਣ ਵਾਲਾ

International : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਤਾਜ਼ਾ ਵਿਵਾਦ ਵਿਚ ਉਨ੍ਹਾਂ ਨੇ ਹਿੰਦੂਆਂ ਦੇ ਸਵਾਸਤਿਕ ਚਿੰਨ੍ਹ ਨੂੰ ਨਫ਼ਰਤ ਫ਼ੈਲਾਉਣ ਵਾਲਾ ਕਰਾਰ ਦਿੱਤਾ ਹੈ। ਟਰੂਡੋ ਨੇ ਸੋਸ਼ਲ ਮੀਡਿਆ 'ਤੇ ਲਿਖਿਆ ਕਿ ਉਹ ਸੰਸਦ ਨੇੜੇ ਨਫ਼ਰਤ ਦੇ ਚਿੰਨ੍ਹ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।

ਇਕ ਟਵੀਟ ਵਿਚ ਟਰੂਡੋ ਨੇ ਕਿਹਾ "ਜਦੋਂ ਅਸੀਂ ਨਫ਼ਰਤ ਭਰੀ ਭਾਸ਼ਾ ਅਤੇ ਚਿਤਰਾਂ ਨੂੰ ਵੇਖਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਪਾਰਲੀਮੈਂਟ ਹਿੱਲ ਤੇ ਕਿਸੇ ਵੀ ਵਿਅਕਤੀ ਵਲੋਂ ਸਵਾਸਤਿਕ ਦਾ ਪ੍ਰਦਰਸ਼ਨ  ਅਸਵਿਕਾਰਯੋਗ ਹੈ। ਕੈਨੇਡੀਅਨਾਂ ਨੂੰ ਸ਼ਾਂਤੀਪੂਰਵਕ ਇਕੱਠੇ ਹੋਣ ਦਾ ਅਧਿਕਾਰ ਹੈ ਪਰ ਅਸੀਂ ਯਹੂਦੀ ਵਿਰੋਧੀ ਇਸਲਾਮੋਫੋਬੀਆਂ ਜਾਂ ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ।"

ਸੋਸ਼ਲ ਮੀਡਿਆ 'ਤੇ ਲੋਕ ਇਸ ਟਵੀਟ ਲਈ ਟਰੂਡੋ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਵਾਸਤਿਕ ਚਿੰਨ੍ਹ ਸ਼ੁੱਧਤਾ ਦਾ ਪ੍ਰਤੀਕ ਹੈ ਜਦੋਂ ਕਿ ਨਾਜ਼ੀ ਚਿੰਨ੍ਹ ਹੇਕੇਨਕ੍ਰੇਜ਼ ਨਫ਼ਰਤ ਦਾ ਪ੍ਰਤੀਕ ਹੈ। ਕੁਝ ਦਿਨ ਪਹਿਲਾਂ ਜਸਟਿਨ ਟਰੂਡੋ ਨੇ ਇਕ ਨਾਜ਼ੀ ਜੰਗੀ ਅਪਰਾਧੀ ਨੂੰ ਸੰਸਦ ਵਿਚ ਬੁਲਾ ਕੇ ਸਨਮਾਨਿਤ ਕੀਤਾ ਸੀ। ਇਸ ਤੋਂ ਬਾਅਦ ਹਰ ਪਾਸਿਓਂ ਆਲੋਚਨਾ ਹੋਈ ਜਿਸ ਵਿਚ ਕੈਨੇਡਾ ਦੇ ਸਪੀਕਰ ਨੂੰ ਅਸਤੀਫਾ ਦੇਣਾ ਪਿਆ।  

ਤੁਹਾਨੂੰ ਦੱਸ ਦਇਏ ਕਿ ਜਸਟਿਨ ਟਰੂਡੋ ਨੇ ਸਿੱਖ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ  ਲਈ ਭਾਰਤ 'ਤੇ ਕੈਨੇਡਾ ਦੀ ਸੰਸਦ ਵਿਚ ਬੇਬੁਨਿਆਦ ਦੋਸ਼ ਲਾਏ ਸਨ ਉਦੋਂ ਤੋਂ ਦੋਵਾਂ ਦੇਸ਼ ਦੇ ਸਬੰਧ ਤਨਾਅਪੂਰਨ ਬਣੇ ਹੋਏ ਹਨ।  

Justin Trudeau @JustinTrudeau

"When we see or hear hateful language and imagery, we must condemn it. The display of a swastika by an individual on Parliament Hill is unacceptable. Canadians have the right to assemble peacefully – but we cannot tolerate antisemitism, Islamophobia, or hate of any kind."

(For more news apart from Canadian Prime Minister Made Controversial Remarks On The Swastika Symbol Of Hindus, stay tuned to Rozana Spokesman).

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement