ਇਰਾਨ ਦੇ ਚਾਬਹਾਰ 'ਚ ਅਤਿਵਾਦੀ ਹਮਲਾ, 3 ਦੀ ਮੌਤ 19 ਜ਼ਖਮੀ
Published : Dec 6, 2018, 4:47 pm IST
Updated : Dec 6, 2018, 4:58 pm IST
SHARE ARTICLE
Middle east  bomb explodes Iran
Middle east bomb explodes Iran

ਇਰਾਨ 'ਚ ਪੋਰਟ ਸ਼ਹਿਰ ਚਾਬਹਾਰ 'ਚ ਪੁਲਿਸ ਕਮਾਂਡ ਪੋਸਟ 'ਤੇ ਹਮਲਾ ਹੋਇਆ ਹੈ ਜਿਸ 'ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ...

ਤੇਹਰਾਨ (ਭਾਸ਼ਾ): ਇਰਾਨ 'ਚ ਪੋਰਟ ਸ਼ਹਿਰ ਚਾਬਹਾਰ 'ਚ ਪੁਲਿਸ ਕਮਾਂਡ ਪੋਸਟ 'ਤੇ ਹਮਲਾ ਹੋਇਆ ਹੈ ਜਿਸ 'ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ, ਪੁਲਿਸ ਕਮਾਂਡ ਪੋਸਟ 'ਤੇ ਬੰਬ ਨਾਲ ਹਮਲਾ ਹੋਇਆ, ਜਿਸ 'ਚ ਕਾਫ਼ੀ ਲੋਕ ਜ਼ਖ਼ਮੀ ਵੀ ਹੋਏ ਹਨ। ਮੀਡੀਆ ਇਸ ਨੂੰ ਅਤਿਵਾਦੀ ਹਮਲਾ ਕਰਾਰ ਦੇ ਰਹੀ ਹੈ। ਉਥੇ ਹੀ ਈਰਾਨ ਦੀ ਸਮਾਚਾਰ ਏਜੰਸੀ ਦੇ ਮੁਤਾਬਤ, ਬੰਬ ਧਮਾਕਾ ਪੁਲਿਸ ਨੂੰ ਟਾਰਗੇਟ ਕਰਦੇ ਹੋਏ ਇਕ ਕਾਰ 'ਚ ਕੀਤਾ ਗਿਆ। 

  bomb explodes IransBomb explodes Irans

ਸੂਤਰਾਂ ਮੁਤਾਬਕ ਇਰਾਨ ਦੇ ਚਾਬਹਾਰ ਦੇ ਦੱਖਣ ਬੰਦਰਗਾਹ 'ਚ ਹੋਇਆ ਇਹ ਅਤਿਵਾਦੀ ਹਮਲਾ ਹੈ। ਇਸ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਲਗ-ਭੱਗ 19 ਲੋਕ ਜਖ਼ਮੀ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਦੋਂ ਕਿ ਹੁਣ ਤੱਕ ਧਮਾਕੇ ਦੀ ਜਿੰਮੇਦਾਰੀ ਕਿਸੇ ਅਤਿਵਾਦੀ ਸੰਗਠਨ ਨੇ ਨਹੀਂ ਲਈ ਹੈ। ਦੱਸ ਦਈਏ ਕਿ ਚਾਬਹਾਰ ਪੋਰਟ ਨੂੰ ਭਾਰਤ, ਇਰਾਨ ਅਤੇ ਅਫਗਾਨਿਸਤਾਹਨ ਮਿਲ ਕੇ ਵਰਤੋਂ ਕਰਦੇ ਹਨ।

Middle east  bomb Blast Middle east bomb Blast

ਦੱਸ ਦਈਏ ਕਿ ਮਈ 2016 'ਚ ਭਾਰਤ, ਇਰਾਨ ਅਤੇ ਅਫਗਾਨਿਸਤਾਨ ਨੇ ਟਰਾਂਜ਼ਿਟ ਅਤੇ ਟਰਾਂਸਪੋਰਟ ਕਾਰਿਡੋਰ ਦੀ ਉਸਾਰੀ ਲਈ ਸਮੱਝੌਤੇ 'ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਚਾਬਹਾਰ ਬੰਦਰਗਾਹ ਦਾ ਤਿੰਨੇ ਦੇਸ਼ ਵਰਤੋਂ ਕਰ ਸਕਣਗੇ। ਇਹ ਇਰਾਨ ਵਿਚ ਨੌਂ ਟ੍ਰਾਂਸਪੋਰਟ ਦੇ ਖੇਤਰੀ ਕੇਂਦਰ ਦੇ ਰੂਪ 'ਚ ਹੋਵੇਗਾ। ਇਸ ਤੋਂ ਇਲਾਵਾ ਤਿੰਨਾਂ ਦੇਸ਼ਾਂ ਨੂੰ ਅਰਬਾਂ ਡਾਲਰ ਦੇ ਸਮਾਨ ਅਤੇ ਮੁਸਾਫਰਾਂ ਦੀ ਆਵਾਜਾਈ ਵੀ ਹੋ ਸਕੇਗੀ।

 Irans Blast Irans Blast

ਭਾਰਤ ਇਰਾਨ 'ਚ ਚਾਬਹਾਰ ਪੋਰਟ ਦੇ ਜ਼ਰਿਏ ਇਸ ਪੂਰੇ ਇਲਾਕੇ 'ਚ ਚੀਨ-ਪਾਕ ਦੇ ਖਿਲਾਫ ਇਕ ਮਾਨੋਵਿਗਿਆਨਿਕ ਬੜ੍ਹਤ ਬਣਾ ਚੁੱਕਿਆ ਹੈ। ਪਾਕਿਸਤਾਨ ਨੂੰ ਬਾਈਪਾਸ ਕਰਦੇ ਹੋਏ ਚਾਬਹਾਰ ਪੋਰਟ ਪਹੁੰਣਾ ਭਾਰਤ ਲਈ ਰਣਨੀਤੀਕ ਅਤੇ ਰਾਜਨੀਤਕ ਜਿੱਤ ਹੈ। ਦੱਸ ਦਈਏ ਕਿ ਮਈ 2016 ਵਿਚ ਪੀਐਮ ਮੋਦੀ  ਦੀ ਹਾਜ਼ਰੀ 'ਚ ਇਸ ਦੇ ਲਈ ਦੁੱਵਲੇ ਮਸਝੌਤੇ ਹੋਇਆ ਸੀ।

ਜਿਸ ਦੇ ਤਹਿਤ ਭਾਰਤ ਨੇ ਪਹਿਲੇ ਪੜਾਅ ਦੇ ਵਿਕਾਸ 'ਚ ਕਰੀਬ 85.21 ਮਿਲਿਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਫੀਸ ਦੇ ਰੂਪ ਵਿਚ ਇਰਾਨ ਨੂੰ ਦਸ ਸਾਲ ਵਿਚ 22.94 ਮਿਲਿਅਨ ਡਾਲਰ ਦੇਵੇਗਾ। ਇੰਨਾ ਹੀ ਨਹੀਂ ਇਰਾਨ ਭਾਰਤ ਨੂੰ ਚਾਬਹਾਰ ਪੋਰਟ ਦਾ ਮੈਨੇਜਮੈਂਟ ਵੀ ਦੇਣ ਨੂੰ ਰਾਜ਼ੀ ਹੋ ਗਿਆ ਹੈ ।  ਇਸ ਦਾ ਮਤਲੱਬ ਇਹ ਹੋਇਆ ਕਿ ਭਾਰਤ ਇਸ ਪੋਰਟ ਦਾ ਅਪਣੀ ਜ਼ਰੂਰਤਾਂ ਦੇ ਲਿਹਾਜ਼ ਨਾਲ ਵਰਤੋਂ ਕਰ ਸਕੇਂਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement