ਪਾਕਿ ਸਰਕਾਰ ਵਲੋਂ ਸਿਗਰਟ ਅਤੇ ਸ਼ਰਬਤ 'ਤੇ 'ਪਾਪ ਟੈਕਸ' ਲਗਾਉਣ ਦੀ ਤਿਆਰੀ
Published : Dec 6, 2018, 2:04 pm IST
Updated : Dec 6, 2018, 2:07 pm IST
SHARE ARTICLE
Pak Government to impose sin tax
Pak Government to impose sin tax

ਗੁਜਰਾਤ, ਬਿਹਾਰ ਸਮੇਤ ਦੇਸ਼ ਦੇ ਕਈ ਸੁਬਿਆਂ ਨੇ ਸ਼ਰਾਬ 'ਤੇ ਰੋਕ ਲਗਾਈ ਗਈ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ ਨੇ ਸਿਗਰਟ ਦੇ ਸੇਵਨ 'ਤੇ ਇਕ ਅਜੀਬ ਤਰ੍ਹਾਂ ਦਾ ਟੈਕਸ ...

ਇਸਲਾਮਾਬਾਦ (ਭਾਸ਼ਾ): ਗੁਜਰਾਤ, ਬਿਹਾਰ ਸਮੇਤ ਦੇਸ਼ ਦੇ ਕਈ ਸੁਬਿਆਂ ਨੇ ਸ਼ਰਾਬ 'ਤੇ ਰੋਕ ਲਗਾਈ ਗਈ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ ਨੇ ਸਿਗਰਟ ਦੇ ਸੇਵਨ 'ਤੇ ਇਕ ਅਜੀਬ ਤਰ੍ਹਾਂ ਦਾ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਕਰਜ਼ ਵਿਚ ਡੂਬੇ ਪਾਕਿਸਤਾਨ ਨੇ ਅਪਣੇ ਸਿਹਤ ਬਜਟ ਨੂੰ ਵਧਾਉਣ ਲਈ ਸਿਗਰਟ ਅਤੇ ਸ਼ਰਬਤਾਂ 'ਤੇ ਛੇਤੀ ਹੀ 'ਪਾਪ ਟੈਕਸ' ਲਗਾਉਣ ਦਾ ਫੈਸਲਾ ਕੀਤਾ ਹੈ।

Prime Minister Imran KhanPrime Minister Imran Khan

ਦੇਸ਼ ਦੇ ਸਿਹਤ ਮੰਤਰੀ ਅਮੀਰ ਮਹਿਮੂਦ ਕਿਆਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ ਹੈ। ਸਥਾਨਕ ਮੀਡੀਆ ਮੁਤਾਬਕ ਉਨ੍ਹਾਂ ਨੇ ਵਿਅਕਤੀ ਸਿਹਤ ਸਮਾਰੋਹ 'ਚ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਤਹਰੀਕ-ਏ-ਇੰਸਾਫ ਸਰਕਾਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੇ ਪੰਜ ਫ਼ੀਸਦੀ ਵਾਲਾ ਸਿਹਤ ਬਜਟ ਬਣਾਉਣਾ ਚਾਹੁੰਦੀ ਹੈ ਅਤੇ ਇਸ ਕੰਮ ਲਈ ਉਸ ਨੂੰ ਆਮਦਨੀ ਵਧਾਉਣੀ ਹੋਵੇਗੀ।

Imran Khan Imran Khan

ਇਸ ਦੇ ਲਈ ਸਰਕਾਰ ਕਈ ਤਰ੍ਹਾਂ ਦੇ ਤਰੀਕੇ ਹੋਂਦ 'ਚ ਲਿਆ ਰਹੀ ਹੈ। ਮੰਤਰੀ ਦੇ ਮੁਤਾਬਕ ਇਹ ਫੈਸਲਾ ਇਸੇ ਤਰ੍ਹਾਂ ਦਾ ਪ੍ਰਯੋਗ ਹੈ ਇਸ ਵਿਚ ਤੰਮਾਕੂ ਉਤਪਾਦਾਂ ਅਤੇ ਮਿੱਠੇ ਪੀਣ ਵਾਲੇ ਪ੍ਰਦਾਰਥ 'ਤੇ ਇੱਕ ਪਾਪ ਕਰ (ਉਮਰ ਟੈਕਸ) ਲਗਾਉਣ ਦਾ ਵਿਚਾਰ ਕਰ ਰਹੀ ਹੈ। ਇਸ ਤੋਂ ਜੋ ਆਮਦਨੀ ਹੋਵੇਗੀ ਉਸ ਨੂੰ ਸਿਹਤ ਬਜਟ ਵਿਚ ਸ਼ਾਮਿਲ ਕਰਨ ਦਾ ਯੋਜਨਾ ਹੈ ਦੱਸ ਦਈਏ ਕਿ ਹੁਣੇ ਪਾਕਿਸਤਾਨ ਸਰਕਾਰ ਸਿਹਤ 'ਤੇ ਜੀਡੀਪੀ ਦਾ ਸਿਰਫ ਦਸ਼ਮਲਵ ਛੇ ਫੀਸਦੀ ਹੀ ਖਰਚ ਕਰਦੀ ਹੈ।

Pak PM Imran KhanPak PM Imran Khan

ਮੀਡੀਆ ਰਿਪੋਰਟਸ'ਚ ਡਾਇਰੈਕਟਰ ਜਰਨਲ ਡਾ. ਅਸਦ ਹਫੀਜ਼  ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿਸ਼ਵ ਦੇ ਕਰੀਬ 45 ਦੇਸ਼ਾਂ ਵਿਚ ਇਸ ਤਰ੍ਹਾਂ ਦਾ ਟੈਕਸ ਲਗਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਦੁਨੀਆ ਭਰ ਵਿਚ ਅਪਣੇ ਮੁਲਕ ਦੀ ਗਰੀਬੀ ਦਾ ਰੋਣਾ ਰੋ ਰਹੀ ਹੈ।

ਗਰੀਬੀ ਦੂਰ ਕਰਨ ਲਈ ਉਨ੍ਹਾਂ ਨੇ ਜਿੱਥੇ ਬਹੁਤ ਸਾਰੇ ਖਰਚਿਆਂ 'ਚ ਕਟੌਤੀ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਪੀਐਮ ਇਮਰਾਨ ਖਾਨ ਦੇ ਸਰਕਾਰੀ ਘਰ 'ਚ ਮੌਜੂਦ ਕਾਰ ਤੋਂ ਲੈ ਕੇ ਮੱਜਾਂ ਤੱਕ ਨਿਲਾਮ ਕਰ ਦਿਤੀ ਗਈਆਂ ਸਨ। ਪਾਕਿਸਤਾਨ ਕਰਜ਼ ਤੋਂ ਮੁਕਤੀ ਪਾਉਣ ਲਈ ਨਹੀਂ ਸਿਰਫ ਸੰਸਾਰ ਬੈਂਕ ਸਗੋਂ ਕਈ ਮੁਲਕਾਂ ਤੋਂ ਆਰਥਕ ਮਦਦ ਦੇਣ ਦੀ ਪੇਸ਼ਕਸ਼ ਕਰ ਚੁੱਕਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement