ਆਈਲੈਂਡ ’ਚ ਮਾਈਲੈਂਡ-ਨਿਊਜ਼ੀਲੈਂਡ ਕਿਸਾਨੀ ਸੰਘਰਸ਼ ਦਾ ਸਮਰਥਨ
Published : Dec 6, 2020, 9:59 pm IST
Updated : Dec 6, 2020, 9:59 pm IST
SHARE ARTICLE
protest
protest

ਔਕਲੈਂਡ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿਲ, ਕੁਈਨਜ਼ਟਾਊਨ ਸਮੇਤ ਕਈ ਹੋਰ ਸ਼ਹਿਰਾਂ ’ਚ ਰੋਸ ਪ੍ਰਦਰਸ਼ਨ

ਆਕਲੈਂਡ :ਹਰਜਿੰਦਰ ਸਿੰਘ ਬਸਿਆਲਾ : ਨਿਊਜ਼ੀਲੈਂਡ ਵਿਚ ਭਾਰਤੀ ਕਿਸਾਨ ਸੰਘਰਸ਼ ਦੇ ਹੱਕ ’ਚ ਅੱਜ ਵੱਖ-ਵੱਖ ਸ਼ਹਿਰਾਂ ਜਿਵੇਂ ਔਕਲੈਂਡ ਸਿਟੀ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿ, ਕੁਈਨਜ਼ਟਾਊਨ ਅਤੇ ਹੋਰ ਕਈ ਸ਼ਹਿਰਾਂ ਦੇ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਵਾਰ ਦਾ ਵੀਕਐਂਡ ਇਥੇ ਵਸਦੇ ਭਾਰਤੀਆਂ ਨੇ ਕਿਸਾਨਾਂ ਦੇ ਨਾਂ ਕੀਤਾ। ਔਕਲੈਂਡ ਸ਼ਹਿਰ ਦੇ ਵਿਚ ਅੱਜ ਓਟੀਆ ਸੁਕੇਅਰ ਸੈਂਟਰ ਵਿਖੇ ਹੋਏ ਰੋਸ ਪ੍ਰਦਰਸ਼ਨ ਦੇ ਵਿਚ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਸੀ,

photophotoਉਥੇ ਅੱਜ ਬਹੁਤ ਸਾਰੇ ਲੋਕ ਅਪਣੇ ਪੱਧਰ ’ਤੇ, ਪ੍ਰਵਾਰਾਂ ਅਤੇ ਬੱਚਿਆਂ ਨਾਲ, ਸੰਸਥਾਵਾਂ ਸਮੇਤ ਅਤੇ ਦੂਰ ਦੂਰਾਡਿਆਂ ਤੋਂ ਮਿੱਤਰਾਂ ਦੋਸਤਾਂ ਨਾਲ ਪਹੁੰਚੇ ਹੋਏ ਸੀ। ਸਾਰਿਆਂ ਨੇ ਖੇਤੀ ਕਾਨੂੰੂਨਾਂ ਵਿਰੁਧ ਨਾਹਰੇਬਾਜ਼ੀ ਕੀਤੀ। ਗੱਡੀਆਂ ਉਤੇ ਕਿਸਾਨੀ ਹਮਾਇਤ ਦਰਸਾਉਂਦੇ ਝੰਡੇ ਲਾਏ, ਖੁੱਲ੍ਹੀਆਂ ਜੀਪਾਂ ਵਿਚ ਗਸ਼ਤ ਜਾਰੀ ਰੱਖੀ, ਔਕਲੈਂਡ ਸ਼ਹਿਰ ਦੀਆਂ ਲਗਭਗ ਸਾਰੀਆਂ ਗਲੀਆਂ ਵਿਚ ਅੱਜ ਕਿਸਾਨੀ ਰੰਗ ਹੀ ਨਜ਼ਰ ਆਇਆ। 

photophoto  ਸਾਬਕਾ ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ, ਨੈਸ਼ਨਲ ਪਾਰਟੀ ਦੇ ਹਲਕਾ ਚੇਅਰਮੈਨ ਅਵਤਾਰ ਸਿੰਘ ਹਾਂਸ, ਬੰਬੇ ਗੁਰੂ ਘਰ ਤੋਂ ਨਿਰਮਲਜੀਤ ਸਿੰਘ ਭੱਟੀ ਅਤੇ ਹੋਰ ਬਹੁਤ ਸਾਰੇ ਕਮਿਊਨਿਟੀ ਪ੍ਰਤੀਨਿਧ ਇਸ ਮੌਕੇ ਪਹੁੰਚੇ ਹੋਏ ਸਨ। ਸੈਂਟਰ ਪਲੇਸ ਹਮਿਲਟਨ ਵਿਖੇ ਜਰਨੈਲ ਸਿੰਘ ਰਾਹੋਂ ਹੋਰਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। 

photophoto  ਨਿਊਜ਼ੀਲੈਂਡ ਵਿਚ ਕਿਸਾਨੀ ਮਾਹੌਲ ਸਿਰਜਣ ਲਈ ਤੀਰਥ ਸਿੰਘ ਅਟਵਾਲ ਨੇ ਅਪਣੀਆਂ ਸਾਰੀਆਂ ਦੁਕਾਨਾਂ ‘ਫ਼ਾਰਮਰਜ਼ ਸਪੋਰਟ’ ਵਾਲੇ ਸਟੀਕਰਾਂ ਨਾਲ ਸਜਾ ਲਈਆਂ ਹਨ। ਇਹ ਸਟੀਕਰ ਗੱਡੀਆਂ ਵਾਸਤੇ ਵੀ ਮੁਫ਼ਤ ਦਿਤੇ ਜਾ ਰਹੇ ਹਨ। ਇੰਡੋ ਸਪਾਈਸ ਦੀਆਂ ਦੁਕਾਨਾਂ ਦੀਆਂ ਫ਼ਰਿਜਾਂ ਉਤੇ ਦਰਵਾਜ਼ੇ, ਤਾਕੀਆਂ ਉਤੇ ਇਹ ਸਟੀਕਰ ਵੇਖਣ ਨੂੰ ਮਿਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement