ਕੈਨੇਡਾ ਪੁਲਿਸ ਨੇ ਜਾਰੀ ਕੀਤੀ ਪੰਜਾਬਣ ਪਵਨਪ੍ਰੀਤ ਕੌਰ ਦਾ ਕਤਲ ਕਰਨ ਵਾਲੇ ਸ਼ੱਕੀ ਦੀ ਤਸਵੀਰ 
Published : Dec 6, 2022, 2:21 pm IST
Updated : Dec 6, 2022, 2:21 pm IST
SHARE ARTICLE
Canadian police released the picture of the suspect who killed Punjaban Pawanpreet Kaur
Canadian police released the picture of the suspect who killed Punjaban Pawanpreet Kaur

ਬ੍ਰਿਟਾਨੀਆ ਰੋਡ ’ਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ 'ਤੇ ਹੋਇਆ ਸੀ ਪਵਨਪ੍ਰੀਤ ਕੌਰ ਦਾ ਕਤਲ 

ਧੀ ਦੇ ਗ਼ਮ 'ਚ ਪਰਿਵਾਰ ਦਾ ਰੋ-ਰੋ ਬੁਰਾ ਹਾਲ 

ਬਰੈਂਪਟਨ: ਕੈਨੇਡਾ ਦੇ ਬਰੈਂਪਟਨ 'ਚ 21 ਸਾਲਾ ਪੰਜਾਬਣ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਹੁਣ ਪੀਲ ਰੀਜਨਲ ਪੁਲਿਸ ਵਲੋਂ ਪਵਨਪ੍ਰੀਤ ਕੌਰ ਦਾ ਕਤਲ ਕਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਗਈ ਹੈ।  

ਉਧਰ ਪਰਿਵਾਰ ਨੂੰ ਜਦੋਂ ਦਾ ਆਪਣੀ ਧੀ ਬਾਰੇ ਇਸ ਖਬਰ ਪਤਾ ਲੱਗੀ ਹੈ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ। ਉਨ੍ਹਾਂ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਵਲੋਂ ਵੀ ਮਾਮਲੇ ਦੀ ਤਹਿ ਤੱਕ ਪਹੁੰਚਣ ਦਾ ਯਤਨ ਕੀਤਾ ਜਾ ਰਿਹਾ ਹੈ।

ਹੁਣ ਪੁਲਿਸ ਵਲੋਂ ਇਸ ਮਾਮਲੇ ਵਿਚ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਸ਼ੱਕੀ ਵਿਅਕਤੀ ਦਾ ਹੁਲੀਆ ਵੀ ਸਾਂਝਾ ਕੀਤਾ ਹੈ। ਅਪਡੇਟ ਵਿੱਚ ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਇੱਕ ਹੁੱਡ ਅਤੇ  ਸਰਦੀਆਂ ਵਿਚ ਪਹਿਨੇ ਜਾਣ ਵਾਲੇ ਗੂੜ੍ਹੇ ਰੰਗ ਦੇ ਬੂਟਾਂ ਦੇ ਨਾਲ ਤਿੰਨ-ਚੌਥਾਈ-ਲੰਬਾਈ ਦੀ ਜੈਕੇਟ ਪਹਿਨੀ ਹੋਈ ਸੀ। ਉਸ ਨੇ ਗੂੜ੍ਹੇ ਰੰਗ ਦੀ ਪੈਂਟ, ਇੱਕ ਗੂੜ੍ਹੀ ਟੋਪੀ ਅਤੇ ਚਿੱਟੇ ਦਸਤਾਨੇ ਵੀ ਪਹਿਨੇ ਹੋਏ ਸਨ। ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ ਅਤੇ "ਪੀੜਤ ਨੂੰ ਨੇੜਿਉਂ ਗੋਲੀ ਮਾਰਨ ਤੋਂ ਥੋੜ੍ਹੀ ਦੇਰ ਪਹਿਲਾਂ" ਉਸ ਨੇ ਆਪਣੇ ਚਿਹਰੇ 'ਤੇ ਹੁੱਡ ਨਹੀਂ ਪਾਈ ਸੀ।

ਵੀਡੀਓ ਫੁਟੇਜ ਦੀ ਜਾਂਚ ਕਰਨ ਮਗਰੋਂ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ ਤਿੰਨ ਘੰਟੇ ਪਹਿਲਾਂ ਗੈਸ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪੈਦਲ ਤੁਰਦਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਉਸ ਸਮਾਂ-ਸੀਮਾ ਦੌਰਾਨ ਸ਼ੱਕੀ ਨੂੰ ਚੌਰਾਹੇ ਦੇ ਪੂਰਬ ਵੱਲ ਬ੍ਰਿਟਾਨੀਆ ਰੋਡ ਨੂੰ ਪਾਰ ਕਰਦੇ ਹੋਏ ਅਤੇ ਚੌਰਾਹੇ ਦੇ ਉੱਤਰ ਵੱਲ ਕ੍ਰੈਡਿਟਵਿਊ ਰੋਡ ਨੂੰ ਪਾਰ ਕਰਦੇ ਦੇਖਿਆ ਗਿਆ। ਗੋਲੀਬਾਰੀ ਤੋਂ ਬਾਅਦ ਸ਼ੱਕੀ ਨੂੰ ਕ੍ਰੈਡਿਟਵਿਊ ਰੋਡ ਦੇ ਪਾਰ ਪੱਛਮ ਵੱਲ, ਫਿਰ ਬ੍ਰਿਟੈਨਿਆ ਰੋਡ 'ਤੇ ਪੱਛਮ ਵੱਲ ਅਤੇ ਕੈਮਗ੍ਰੀਨ ਸਰਕਲ ਵੱਲ ਪੱਛਮ ਵੱਲ ਭੱਜਦੇ ਦੇਖਿਆ ਗਿਆ।ਫਿਲਹਾਲ ਪੁਲਸ ਵੱਲੋਂ ਉਸ ਦੀ ਭਾਲ ਜਾਰੀ ਹੈ।

ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 10:40 ਵਜੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਵੈਸਟ ਖੇਤਰ ਵਿੱਚ ਗੋਲੀਬਾਰੀ ਮਗਰੋਂ ਰਿਪਰੋਟ ਲਈ ਬੁਲਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਲੜਕੀ ਪਵਨਪ੍ਰੀਤ ਉਥੇ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ ਜਿਸ ਨੂੰ ਕਈ ਗੋਲੀਆਂ ਲੱਗੀਆਂ ਸਨ ਅਤੇ ਉਸ ਨੂੰ ਡਾਕਟਰੀ ਸਹਾਇਤਾ ਵੀ ਦਿਤੀ ਗਈ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿੱਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement