
ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਂ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ।
ਆਸਟ੍ਰੇਲੀਆ- ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ 'ਚ ਸੱਭ ਤੋਂ ਖਾਸ ਹੁੰਦਾ ਹੈ, ਫਿਰ ਭਾਵੇਂ ਉਹ ਜਾਨਵਰ ਹੀ ਕਿਉਂ ਨਾ ਹੋਵੇ। ਅਜਿਹੀ ਹੀ ਦਿਲ ਨੂੰ ਖੁਸ਼ ਕਰਨ ਵਾਲੀਆਂ ਤਸਵੀਰਾਂ ਆਸਟ੍ਰੇਲੀਆ 'ਚ ਸਾਹਮਣੇ ਆਈਆਂ ਹਨ। ਜਿੱਥੇ ਜੰਗਲਾਂ 'ਚ ਲੱਗੀ ਅੱਗ 'ਚ ਲੱਖਾਂ ਜਾਨਵਰ ਸੜ ਕੇ ਸੁਆਹ ਹੋ ਗਏ। ਇਸੇ ਅੱਗ 'ਚ ਇੱਕ ਕੋਆਲਾ (ਛੋਟੇ ਕਿਸਮ ਦਾ ਭਾਲੂ) ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।
File Photo
ਮਾਂ ਨੂੰ ਅਜਿਹੀ ਹਾਲਤ 'ਚ ਵੇਖ ਕੇ ਉਸ ਦੇ ਬੱਚੇ ਦੇ ਹੰਝੂ ਨਹੀਂ ਰੁੱਕ ਰਹੇ ਸਨ। ਕੋਆਲਾ ਨੂੰ ਬਚਾਉਣ ਲਈ ਉੱਥੇ ਆਈ ਟੀਮ ਛੇਤੀ ਹੀ ਉਸ ਨੂੰ ਹਸਪਤਾਲ ਲੈ ਆਈ। ਉੱਥੇ ਉਸ ਦੀ ਸਰਜਰੀ ਕੀਤੀ ਗਈ। ਪਰ ਮਾਂ ਦੀ ਅਜਿਹੀ ਹਾਲਤ ਵੇਖ ਕੇ ਉਸ ਦਾ ਨੰਨ੍ਹਾ ਬੱਚਾ ਖੁਦ ਨੂੰ ਨਹੀਂ ਰੋਕ ਸਕਿਆ ਅਤੇ ਉਹ ਪੂਰਾ ਸਮਾਂ ਆਪਣੀ ਮਾਂ ਨਾਲ ਚਿੰਬੜਿਆ ਰਿਹਾ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਚੇ ਨੇ ਆਪਣੀ ਮਾਂ ਨੂੰ ਨਹੀਂ ਛੱਡਿਆ।
File Photo
ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਂ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ। ਮੀਡੀਆ ਰਿਪੋਰਟ ਮੁਤਾਬਿਕ ਦੋ ਹਫ਼ਤੇ ਪਹਿਲਾਂ ਲਿਜੀ ਸੜਕ ਹਾਦਸੇ 'ਚ ਜ਼ਖਮੀ ਹੋਈ ਸੀ। ਦਰਅਸਲ ਉਹ ਅੱਗ ਤੋਂ ਬਚਣ ਲਈ ਭੱਜਦੀ ਹੋਈ ਸੜਕ ਪਾਰ ਕਰ ਰਹੀ ਸੀ। ਉਸੇ ਦੌਰਾਨ ਕਿਸੇ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਬੇਬੀ ਫੈਂਟਮ ਵੀ ਉਸ ਦੇ ਨਾਲ ਸੀ, ਪਰ ਉਸ ਨੂੰ ਕੁੱਝ ਨਹੀਂ ਹੋਇਆ ਸੀ।ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਿਜੀ ਦੇ ਫੇਫੜੇ ਵਿਚ ਇਨਫੈਕਸ਼ਨ ਅਤੇ ਚਿਹਰੇ 'ਤੇ ਸੱਟ ਸੀ।
File Photo
ਲਿਜੀ ਨੇ ਹਾਦਸੇ ਅਤੇ ਅੱਗ ਤੋਂ ਫੈਂਟਮ ਦੀ ਜਾਨ ਬਚਾਈ ਸੀ। ਇਸ ਲਈ ਪੂਰੀ ਸਰਜਰੀ ਦੌਰਾਨ ਫੈਂਟਮ ਆਪਣੀ ਮਾਂ ਲਿਜੀ ਨਾਲ ਚਿੰਬੜਿਆ ਰਿਹਾ। ਉਸ ਨੇ ਪੂਰਾ ਸਮਾਂ ਮਾਂ ਨੂੰ ਨਹੀਂ ਛੱਡਿਆ। ਡਾਕਟਰਾਂ ਨੇ ਲਿਜੀ ਦਾ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਫੈਂਟਮ ਆਪਣੀ ਮਾਂ ਦੇ ਨਾਲ ਹੀ ਰਿਹਾ। ਫੈਂਟਮ ਦੇ ਸਰੀਰ ਦੀ ਗਰਮੀ ਅਤੇ ਡਾਕਟਰਾਂ ਦੇ ਇਲਾਜ ਨਾਲ ਲਿਜੀ ਹੁਣ ਠੀਕ ਹੈ।