
ਪ੍ਰਦਰਸ਼ਨਕਾਰੀਆਂ ਦੇ ਵਿਚ ਭਾਰਤੀ ਝੰਡਾ ਦੇਖੇ ਜਾਣ 'ਤੇ ਸਵਾਲ ਖੜੇ ਕੀਤੇ।
ਵਾਸ਼ਿੰਗਟਨ: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਾਰੀ ਖਿੱਚੋਤਾਣ ਸਿਖਰ 'ਤੇ ਹੈ। ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਵਾਸ਼ਿੰਗਟਨ ਕੈਪਿਟਲ ਹਿਲ 'ਚ ਦਾਖਲ ਹੋਕੇ ਜ਼ਬਰਦਸਤ ਹੰਗਾਮਾ ਕੀਤਾ। ਟਰੰਪ ਸਮਰਥਕਾਂ ਨੇ ਕੈਪਿਟਲ ਹਿੱਲ 'ਚ ਤੋੜਫੋੜ ਕੀਤੀ ਤੇ ਸੈਨੇਟਰਾਂ ਨੂੰ ਬਾਹਰ ਕਰਕੇ ਪੂਰੀ ਬਿਲਡਿੰਗ 'ਤੇ ਕਬਜ਼ਾ ਕਰ ਲਿਆ। ਇਸ ਪ੍ਰਦਰਸ਼ਨ ਵਿਚ ਭਾਰਤ ਲਈ ਹੈਰਾਨੀ ਦੀ ਗੱਲ ਸਾਹਮਣੇ ਆਈ ਹੈ।
Why is there an Indian flag there??? This is one fight we definitely don’t need to participate in... pic.twitter.com/1dP2KtgHvf
— Varun Gandhi (@varungandhi80) January 7, 2021
ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵੀਡੀਓ ਟਵੀਟ ਕਰਦਿਆਂ ਪ੍ਰਦਰਸ਼ਨਕਾਰੀਆਂ ਦੇ ਵਿਚ ਭਾਰਤੀ ਝੰਡਾ ਦੇਖੇ ਜਾਣ 'ਤੇ ਸਵਾਲ ਖੜੇ ਕੀਤੇ। ਬੀਜੇਪੀ ਸੰਸਦ ਵਰੁਣ ਗਾਂਧੀ ਨੇ ਟਵੀਟ ਕਰ ਕਿਹਾ, 'ਉੱਥੇ ਭਾਰਤੀ ਝੰਡਾ ਕਿਉਂ ਹੈ? ਉਨ੍ਹਾਂ ਕਿਹਾ, ਇਹ ਇਕ ਅਜਿਹੀ ਲੜਾਈ ਹੈ ਜਿਸ 'ਚ ਸਾਨੂੰ ਨਿਸਚਿਤ ਰੂਪ ਨਾਲ ਹਿੱਸਾ ਲੈਣ ਦੀ ਲੋੜ ਨਹੀਂ ਹੈ।'