
ਮੱਧ ਪੂਰਬ ਦਾ ਦੌਰਾ ਕਰ ਰਹੇ ਪੋਪ ਫਰਾਂਸਿਸ ਨੇ ਪਾਦਰੀਆਂ ਵਲੋਂ ਨੰਨਜ਼ ਦਾ ਸਰੀਰਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਮੰਨੀ ਹੈ.....
ਆਬੂ ਧਾਬੀ : ਮੱਧ ਪੂਰਬੀ ਦਾ ਦੌਰਾ ਕਰ ਰਹੇ ਪੋਪ ਫਰਾਂਸਿਸ ਨੇ ਪਾਦਰੀਆਂ ਵਲੋਂ ਨੰਨਜ਼ ਦਾ ਸਰੀਰਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਮੰਨੀ ਹੈ। ਉਨ੍ਹਾਂ ਦੇ ਮੁਤਾਬਕ ਇਨ੍ਹਾਂ ਵਿਚੋਂ ਇਕ ਮਾਮਲਾ ਅਜਿਹਾ ਵੀ ਸੀ, ਜਿਥੇ ਨੰਨਜ਼ ਨੂੰ ਸੈਕਸ ਗ਼ੁਲਾਮ ਬਣਾ ਕੇ ਰਖਿਆ ਗਿਆ। ਪੋਪ ਫਰਾਂਸਿਸ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੇ ਪੁਰਾਣੇ ਪੋਪ ਬੈਨਡਿਕਟ ਨੂੰ ਅਜਿਹੀਆਂ ਨੰਨਜ਼ ਦੀ ਪੂਰੀ ਧਰਮ ਸਭਾ ਨੂੰ ਹੀ ਬੰਦ ਕਰਨਾ ਪਿਆ ਸੀ, ਜਿਨ੍ਹਾਂ ਦਾ ਪਾਦਰੀ ਸ਼ੋਸ਼ਣ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੋਪ ਫ੍ਰਾਂਸਿਸ ਨੇ ਪਾਦਰੀਆਂ ਵਲੋਂ ਨੰਨਜ਼ ਦੇ ਯੋਨ ਸ਼ੋਸ਼ਣ ਦੀ ਗੱਲ ਮੰਨੀ ਹੈ। ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਗਿਰਜਾ ਘਰ
ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਵਿਚ ਲੱਗੀ ਹੈ ਪਰ ਇਹ ਮੁਸ਼ਕਿਲ ਹੁਣ ਵੀ ਬਰਕਰਾਰ ਹੈ। ਪੋਪ ਫ੍ਰਾਂਸਿਸ ਫਿਲਹਾਲ ਮੱਧ ਪੂਰਬੀ ਦੇ ਇਤਿਹਾਸਕ ਦੌਰੇ 'ਤੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਪਤੱਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਨਨਾਂ ਦੇ ਯੋਨ ਸ਼ੋਸ਼ਣ ਨੂੰ ਲੈ ਕੇ ਗੱਲਾਂ ਸਾਂਝੀਆਂ ਕੀਤੀਆਂ। ਪੋਪ ਨੇ ਕਿਹਾ ਕਿ ਇਸ ਮੁਸ਼ਕਿਲ ਨੂੰ ਲੈ ਕੇ ਕਈ ਪਾਦਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ ਪਰ ਅੱਗੇ ਵੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਜ਼ਰੂਰੀ ਹਨ। ਪੋਪ ਮੰਨਿਆ ਕਿ ਪਾਦਰੀ ਅਤੇ ਬਿਸ਼ਪ ਨੰਨਾਂ ਦਾ ਸ਼ੋਸ਼ਣ ਕਰਦੇ ਰਹੇ ਹਨ। ਪੋਪ ਨੇ ਕਿਹਾ ਕਿ ਗਿਰਜਾ ਘਰ ਇਸ ਗੱਲ ਤੋਂ ਵਾਕਫ਼ ਹੈ ਅਤੇ ਇਸ ਉਤੇ ਕੰਮ ਕਰ ਰਹੇ ਹਨ।
ਪੋਪ ਨੇ ਕਿਹਾ ਕਿ ਅਸੀਂ ਇਸ ਰਸਤੇ 'ਤੇ ਅੱਗੇ ਵੱਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੋਪ ਬੇਨਡਿਕਟ ਨੇ ਔਰਤਾਂ ਦੀ ਇਕ ਸਭਾ ਨੂੰ ਭੰਗ ਕਰਨ ਦਾ ਸਾਹਸ ਵਿਖਾਇਆ ਕਿਉਂਕਿ ਪਾਦਰੀਆਂ ਜਾਂ ਸੰਸਥਾਪਕਾਂ ਨੇ ਉੱਥੇ ਔਰਤਾਂ ਨੂੰ ਦਾਸ ਬਣਾ ਰਖਿਆ ਸੀ। ਇਥੇ ਤੱਕ ਕਿ ਉਨ੍ਹਾਂ ਨੂੰ ਸੈਕਸ ਗੁਲਾਮ ਤੱਕ ਬਣਾ ਦਿਤਾ ਗਿਆ ਸੀ। ਪੋਪ ਫ੍ਰਾਂਸਿਸ ਨੇ ਕਿਹਾ ਕਿ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ ਪਰ ਵੱਡੇ ਪੱਧਰ 'ਤੇ ਅਜਿਹਾ ਖਾਸ ਧਰਮਸਭਾਵਾਂ ਅਤੇ ਖਾਸ ਖੇਤਰਾਂ ਵਿਚ ਹੀ ਹੁੰਦਾ ਹੈ। (ਪੀਟੀਆਈ)