
ਬ੍ਰਿਟੇਨ ਦੀ ਕੰਪਨੀ ਪੋਰ ਮੋਈ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਦੁਨੀਆ ਦੇ 50 ਦੇਸ਼ਾਂ ਦੇ ਲੋਕਾਂ ਦੀ ਸਰੀਰਕ ਦਿੱਖ ਦੀ ਤੁਲਨਾ ਕੀਤੀ ਹੈ।
ਲੰਡਨ: ਜੇਕਰ ਤੁਹਾਨੂੰ ਲੱਗਦਾ ਹੈ ਕਿ ਖ਼ੂਬਸੂਰਤ ਹੋਣ ਲਈ ਗੋਰਾ ਹੋਣਾ ਜ਼ਰੂਰੀ ਹੈ ਤਾਂ ਇਹ ਸਹੀ ਨਹੀਂ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪਤਾ ਲੱਗਿਆ ਹੈ ਕਿ ਭਾਰਤੀ ਲੋਕ ਦੁਨੀਆ ਵਿਚ ਸਭ ਤੋਂ ਜ਼ਿਆਦਾ ਖੂਬਸੂਰਤ ਹਨ। ਸੁੰਦਰਤਾ ਦੇ ਮਾਮਲੇ ਵਿਚ ਅਮਰੀਕੀ ਦੂਜੇ ਨੰਬਰ 'ਤੇ ਆਉਂਦੇ ਹਨ। ਇਸ ਤੋਂ ਬਾਅਦ ਸਵੀਡਨ, ਜਾਪਾਨ, ਕੈਨੇਡਾ ਅਤੇ ਬ੍ਰਾਜ਼ੀਲ ਦੀ ਵਾਰੀ ਆਉਂਦੀ ਹੈ। ਬ੍ਰਿਟੇਨ ਦੀ ਕੰਪਨੀ ਪੋਰ ਮੋਈ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਦੁਨੀਆ ਦੇ 50 ਦੇਸ਼ਾਂ ਦੇ ਲੋਕਾਂ ਦੀ ਸਰੀਰਕ ਦਿੱਖ ਦੀ ਤੁਲਨਾ ਕੀਤੀ ਹੈ। ਇਸ 'ਚ ਭਾਰਤੀ ਔਰਤਾਂ ਸਭ ਤੋਂ ਜ਼ਿਆਦਾ ਆਕਰਸ਼ਕ ਪਾਈਆਂ ਗਈਆਂ, ਜਦਕਿ ਪੁਰਸ਼ ਦੂਜੇ ਸਥਾਨ 'ਤੇ ਰਹੇ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਧਰਨਾ, 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਨਾਲ ਹੋਵੇਗੀ ਮੀਟਿੰਗ
ਏਆਈ ਨੇ ਬ੍ਰਿਟਿਸ਼ ਪੁਰਸ਼ਾਂ ਨੂੰ ਦੁਨੀਆ ਵਿਚ ਸਭ ਤੋਂ ਆਕਰਸ਼ਕ ਪਾਇਆ। ਇਸ ਦੇ ਬਾਵਜੂਦ 50 ਦੇਸ਼ਾਂ ਦੀ ਸੁੰਦਰਤਾ ਦੀ ਇਸ ਸੂਚੀ 'ਚ ਬ੍ਰਿਟੇਨ ਦੇ ਲੋਕ 12ਵੇਂ ਨੰਬਰ 'ਤੇ ਰਹੇ। ਚੀਨੀ 16ਵੇਂ ਜਦਕਿ ਪਾਕਿਸਤਾਨੀ 23ਵੇਂ ਸਥਾਨ 'ਤੇ ਸਨ। ਪੋਰ ਮੋਈ ਦੇ ਬੁਲਾਰੇ ਨੇ ਕਿਹਾ ਕਿ ਏਆਈ ਦੁਆਰਾ ਰੈੱਡਡਿਟ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਅਸੀਂ ਪਤਾ ਲਗਾਇਆ ਹੈ ਕਿ ਕਿਹੜੇ ਦੇਸ਼ ਦੇ ਲੋਕਾਂ ਪ੍ਰਤੀ ਦੁਨੀਆ ਦੇ ਦੂਜੇ ਦੇਸ਼ ਸਭ ਤੋਂ ਵੱਧ ਆਕਰਸ਼ਿਤ ਹਨ। ਇਸ 'ਚ ਪੋਸਟ ਅਤੇ ਅਪਵੋਟਸ ਦਾ ਡਾਟਾ ਵੀ ਦੇਖਿਆ ਗਿਆ। ਇਸ ਤੋਂ ਪਤਾ ਲੱਗਿਆ ਕਿ ਦੁਨੀਆ ਭਰ ਦੇ ਲੋਕਾਂ 'ਚ ਭਾਰਤੀ ਸਭ ਤੋਂ ਜ਼ਿਆਦਾ ਆਕਰਸ਼ਕ ਹਨ।
ਇਹ ਵੀ ਪੜ੍ਹੋ: ਭਾਜਪਾ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਹਮੇਸ਼ਾ ਦੇਸ਼ ਦੀ ਸੱਤਾ ਵਿਚ ਰਹੇਗੀ- ਰਾਹੁਲ ਗਾਂਧੀ
ਰੈਡਿਟ 'ਤੇ ਸ਼ੇਅਰ ਕੀਤੀਆਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਫੋਟੋਆਂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਮੁਲਾਂਕਣ ਕੀਤਾ ਗਿਆ। AI ਨੇ ਚਿਹਰਿਆਂ ਨੂੰ ਸਕੈਨ ਕਰਨ ਤੋਂ ਬਾਅਦ 50 ਦੇਸ਼ਾਂ ਦੀ ਰੈਂਕਿੰਗ ਤਿਆਰ ਕੀਤੀ। ਇਸ ਤੋਂ ਬਾਅਦ AI ਨੇ ਉਹਨਾਂ ਦੇਸ਼ਾਂ ਦੇ ਸਭ ਤੋਂ ਆਕਰਸ਼ਕ ਚਿਹਰੇ ਵੀ ਬਣਾਏ, ਜਿਨ੍ਹਾਂ ਨੂੰ ਸਭ ਤੋਂ ਖੂਬਸੂਰਤ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ: ਬੈਂਕ ਦੇ ਸੀਨੀਅਰ ਮੈਨੇਜਰ ਨਾਲ ਠੱਗੀ: ਵਟਸਐਪ ’ਤੇ ਕਲਾਇੰਟ ਦੀ ਫੋਟੋ ਲਗਾ ਕੇ ਠੱਗੇ 18 ਲੱਖ 92 ਹਜ਼ਾਰ ਰੁਪਏ
13 ਸਾਲ ਪਹਿਲਾਂ 2010 ਵਿਚ OnePoll ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਆਕਰਸ਼ਕਤਾ 'ਤੇ ਇਕ ਖੋਜ ਕੀਤੀ ਸੀ। ਇਹ ਖੋਜ ਸਰਵੇਖਣ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਰਿਸਰਚ 'ਚ ਦੇਖਿਆ ਗਿਆ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਲੋਕ ਕਿਸ ਦੇਸ਼ ਦੇ ਲੋਕਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਇਸ ਵਿਚ ਵੀ ਭਾਰਤ ਟਾਪ 10 ਵਿਚ ਸੀ। ਇਸ ਵਿਚ ਅਮਰੀਕਾ ਦੇ ਲੋਕ ਸਭ ਤੋਂ ਆਕਰਸ਼ਕ ਮੰਨੇ ਜਾਂਦੇ ਸਨ। ਦੂਜੇ ਨੰਬਰ 'ਤੇ ਬ੍ਰਾਜ਼ੀਲ ਅਤੇ ਤੀਜੇ ਨੰਬਰ 'ਤੇ ਸਪੈਨਿਸ਼ ਸਨ। ਇਸ ਵਿਚ ਭਾਰਤ ਨੂੰ ਅੱਠਵੀਂ ਰੈਂਕਿੰਗ ਮਿਲੀ ਸੀ।