
ਇਜ਼ਰਾਈਲ ਅਤੇ ਗਾਜ਼ਾ ਦੀ ਸਰਹੱਦ ''ਤੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਪ੍ਰਦਰਸ਼ਨ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਸ਼ੁੱਕਰਵਾਰ ਨੂੰ ...
ਗਾਜ਼ਾ : ਇਜ਼ਰਾਈਲ ਅਤੇ ਗਾਜ਼ਾ ਦੀ ਸਰਹੱਦ ''ਤੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਪ੍ਰਦਰਸ਼ਨ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਜਾਣ ਤੋਂ ਇਕ ਹਫ਼ਤੇ ਵਿਚ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਪ੍ਰਸ਼ਾਸਨ ਅਜੇ ਹੋਰ ਲੋਕਾਂ ਦੇ ਮਰਨ ਦਾ ਖ਼ਦਸ਼ਾ ਪ੍ਰਗਟਾ ਰਿਹਾ ਹੈ।
22 people killed Gaza clashes with protesters
ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਵਿਰੋਧ ਪ੍ਰਦਰਸ਼ਨ ਵਿਚ ਹੁਣ ਤਕ 20 ਫਿਲਸਤੀਨੀ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ। ਸਰਹੱਦ ਦੇ ਨੇੜੇ ਮਾਰੇ ਗਏ ਦੋ ਲੋਕਾਂ ਦੀਆਂ ਲਾਸ਼ਾਂ ਨੂੰ ਇਜ਼ਰਾਈਲ ਦੁਆਰਾ ਉਨ੍ਹਾਂ ਦੇ ਮ੍ਰਿਤਕਾਂ ਵਿਚ ਜੋੜਨ ਕਾਰਨ ਗਾਜ਼ਾ ਨੇ ਉਨ੍ਹਾਂ ਲਾਸ਼ਾਂ ਅਪਣੇ ਮ੍ਰਿਤਕਾਂ ਵਿਚ ਨਹੀਂ ਜੋੜਿਆ ਸੀ।
22 people killed Gaza clashes with protesters
ਇਜ਼ਰਾਈਲੀ ਫ਼ੌਜ ਅਨੁਸਾਰ ਸ਼ੁੱਕਰਵਾਰ ਨੂੰ ਉਸ ਨੇ ਗੱਡੀਆਂ ਦੇ ਟਾਇਰਾਂ ਵਿਚ ਅੱਗ ਲਗਾ ਰਹੇ ਅਤੇ ਪੱਥਰਬਾਜ਼ੀ ਕਰ ਰਹੇ ਤਿੰਨ ਪ੍ਰਦਰਸ਼ਨਕਾਰੀਆਂ ਦੇ ਪੈਰਾਂ ਵਿਚ ਗੋਲੀ ਮਾਰੀ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਜੱਦੀ ਸਥਾਨ 'ਤੇ ਰਹਿਣ ਦੀ ਇਜਾਜ਼ਤ ਦਿਤੀ ਜਾਵੇ ਜੋ ਹੁਣ ਇਜ਼ਰਾਈਲ ਦੇ ਕਬਜ਼ੇ ਵਿਚ ਹੈ।
22 people killed Gaza clashes with protesters
ਉਥੇ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਗਾਜ਼ਾ 'ਤੇ ਕਬਜ਼ਾ ਕਰ ਚੁੱਕਾ ਅਤਿਵਾਦੀ ਸੰਗਠਨ ਹਮਾਸ ਪ੍ਰਦਰਸ਼ਨਕਾਰੀਆਂ ਦੀ ਆੜ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਇਜ਼ਰਾਈਲ ਦੀ ਸਰਹੱਦ ਵਿਚ ਦਾਖ਼ਲ ਹੋਣਾ ਚਾਹੁੰਦਾ ਹੈ।
22 people killed Gaza clashes with protesters
ਇਜ਼ਰਾਈਲ ਦੇ ਰੱਖਿਆ ਮੰਤਰੀ ਏਵਿਗਦੋਰ ਲੀਬਰਮੈਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਗਾਜ਼ਾ ਸਰਹੱਦ ਦੇ ਨੇੜੇ ਆਉਣ ਦਾ ਯਤਨ ਕਰੇਗਾ, ਉਹ ਅਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਰਿਹਾ ਹੈ।