ਭਾਰਤ ਨੂੰ ਸੀ-17 ਜੈਟ ਜਹਾਜ਼ ਵੇਚੇਗਾ ਅਮਰੀਕਾ
Published : Jun 30, 2017, 7:31 am IST
Updated : Apr 7, 2018, 5:27 pm IST
SHARE ARTICLE
Flight
Flight

ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਭਾਰਤ ਨੂੰ ਇਕ ਸੀ-17 ਮਾਲ ਵਾਹਕ ਜਹਾਜ਼ ਵੇਚਣ ਦੇ ਫੈਸਲੇ ਨਾਲ ਭਾਰਤ ਨੂੰ ਵਰਤਮਾਨ ਅਤੇ ਭਵਿੱਖ ਦੀ.....

ਵਾਸ਼ਿੰਗਟਨ, 29 ਜੂਨ : ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਭਾਰਤ ਨੂੰ ਇਕ ਸੀ-17 ਮਾਲ ਵਾਹਕ ਜਹਾਜ਼ ਵੇਚਣ ਦੇ ਫੈਸਲੇ ਨਾਲ ਭਾਰਤ ਨੂੰ ਵਰਤਮਾਨ ਅਤੇ ਭਵਿੱਖ ਦੀ ਰਣਨੀਤਕ ਹਵਾਈ ਆਵਾਜਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ 'ਚ ਵਾਧਾ ਹੋਵੇਗਾ।
ਬੋਇੰਗ ਵਲੋਂ 36.52 ਕਰੋੜ ਡਾਲਰ ਦੀ ਅਨੁਮਾਨਿਤ ਲਾਗਤ ਨਾਲ ਸੀ-17 ਮਾਲਵਾਹਕ ਜਹਾਜ਼ ਦੀ ਪ੍ਰਸਤਾਵਿਤ ਵਿਕਰੀ 'ਚ ਇਕ ਮਿਜ਼ਾਈਲ ਚਿਤਾਵਨੀ ਪ੍ਰਣਾਲੀ, ਇਕ ਕਾਊਂਟਰ ਮੇਜਰ ਡਿਸਪੇਸਿੰਗ ਸਿਸਟਮ, ਇਕ ਆਈਡੈਂਟੀਫ਼ਿਕੇਸ਼ਨ ਫ੍ਰੇਂਡ ਆਰ ਫੋਈ (ਆਈ.ਐਫ.ਐਫ.) ਟਰਾਂਸਪੋਂਡਰ ਅਤੇ ਸਟੀਕ ਨੌਵਹਿਣ ਉਪਕਰਨ ਸ਼ਾਮਲ ਹਨ।
ਡਿਫੈਂਸ ਸਿਕਉਰਿਟੀ ਨੂੰ ਆਪਰੇਸ਼ਨ ਏਜੰਸੀ ਨੇ ਸੋਮਵਾਰ ਨੂੰ ਕਾਂਗਰਸ ਨੂੰ ਭੇਜੀ ਅਧਿਸੂਚਨਾ 'ਚ ਕਿਹਾ, ''ਪ੍ਰਸਤਾਵਿਤ ਵਿਕਰੀ ਭਾਰਤ ਦੀ ਵਰਤਮਾਨ ਅਤੇ ਭਵਿੱਖ ਦੀ ਰਣਨੀਤਕ ਹਵਾਈ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਏਗੀ।''
ਏਜੰਸੀ ਨੇ ਕਿਹਾ, ''ਭਾਰਤ ਕੁਦਰਤੀ ਮੁਸੀਬਤਾਂ ਦੇ ਲਿਹਾਜ ਨਾਲ ਸੰਵੇਦਨਸ਼ੀਲ ਖੇਤਰ 'ਚ ਸਥਿਤ ਹੈ। ਇਸ ਵਾਧੂ ਸਮਰੱਥਾ ਦੀ ਵਰਤੋਂ ਉਹ ਮਨੁੱਖੀ ਮਦਦ ਅਤੇ ਕੁਦਰਤੀ ਮੁਸੀਬਤਾਂ ਸਮੇਂ ਰਾਹਤ 'ਚ ਕਰ ਸਕੇਗਾ।'' ਇਸ ਦੇ ਇਲਾਵਾ ਇਸ ਖ਼ਰੀਦ ਜਰੀਏ ਭਾਰਤ ਅਪਣੇ ਸੈਨਿਕ ਬਲਾਂ ਨੂੰ ਹੋਰ ਤੇਜ਼ ਰਣਨੀਤਕ ਲੜਾਕੂ ਹਵਾਈ ਆਵਾਜਾਈ ਸਮਰੱਥਾਵਾਂ ਉਪਲੱਬਧ ਕਰਵਾ ਸਕੇਗਾ।
ਵਰਤਮਾਨ 'ਚ ਭਾਰਤ ਸੀ-17 ਦਾ ਪਰਿਚਾਲਨ ਕਰਦਾ ਹੈ ਅਤੇ ਅਪਣੇ ਸੈਨਿਕ ਬਲਾਂ 'ਚ ਇਸ ਜਹਾਜ਼ ਨੂੰ ਸ਼ਾਮਲ ਕਰਨ ਵਿਚ ਉਸ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਏਜੰਸੀ ਮੁਤਾਬਕ ਪ੍ਰਸਤਾਵਿਤ ਵਿਕਰੀ ਨਾਲ ਖੇਤਰ ਵਿਚ ਮੂਲ ਸੈਨਿਕ ਸੰਤੁਲਨ 'ਚ ਬਦਲਾਅ ਨਹੀਂ ਆਵੇਗਾ। ਕਾਂਗਰਸ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਜਿਸ ਤਰ੍ਹਾਂ ਅਮਰੀਕਾ ਸੰਵੇਦਨਸ਼ੀਲ ਤਕਨੀਕ ਦੀ ਰੱਖਿਆ ਕਰਦਾ ਹੈ, ਉਸੇ ਤਰ੍ਹਾਂ ਭਾਰਤ ਵੀ ਉਸ ਤਕਨੀਕ ਦੀ ਰੱਖਿਆ ਕਰ ਸਕਦਾ ਹੈ।
ਪੈਂਟਾਗਨ ਨੇ ਕਿਹਾ, ''ਇਹ ਪ੍ਰਸਤਾਵਤ ਵਿਕਰੀ ਅਮਰੀਕਾ, ਉਸ ਦੀ ਵਿਦੇਸ਼ ਨੀਤੀ ਅਤੇ ਨੀਤੀ ਨੂੰ ਕਾਨੂੰਨ ਮੁਤਾਬਕ ਸਹੀ ਠਹਿਰਾਉਣ ਸਬੰਧੀ ਦਸਤਾਵੇਜ਼ਾਂ 'ਚ ਜਿਨ੍ਹਾਂ ਸੁਰੱਖਿਆ ਟਿੱਚਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ। ਪੈਂਟਾਗਨ ਮੁਤਾਬਕ ਬੋਇੰਗ ਸੀ-17ਏ ਗਲੋਬ ਮਾਸਟਰ ਥ੍ਰੀ ਸੈਨਿਕ ਹਵਾਈ ਆਵਾਜਾਈ ਜਹਾਜ਼ ਅਮਰੀਕੀ ਹਵਾਈ ਸੈਨਾ ਦੇ ਬੇੜੇ 'ਚ ਬਹੁਤ ਆਸਾਨੀ ਨਾਲ ਸ਼ਾਮਲ ਹੋਣ ਵਾਲਾ ਮਾਲਵਾਹਕ ਜਹਾਜ਼ ਹੈ।
ਸੀ-17 ਮੁੱਖ ਪਰਿਚਾਲਨ ਅਦਾਰਿਆਂ ਅਤੇ ਮੋਹਰੀ ਪਰਿਚਾਲਨ ਥਾਵਾਂ 'ਤੇ 17,0,900 ਪਾਊਂਡ ਭਾਰ ਜਵਾਨਾਂ ਅਤੇ ਉਪਕਰਨਾਂ ਨੂੰ ਲਿਆਉਣ-ਲੈ ਜਾਣ 'ਚ ਸਮਰੱਥ ਹੈ। ਇਹ ਜਹਾਜ਼ ਘੱਟ ਲੰਮੀ ਪੱਟੀ 'ਤੇ ਪੂਰੇ ਭਾਰ ਨਾਲ ਉਤਰਣ 'ਚ ਸਮਰੱਥ ਹੈ। ਇਹ ਰਣਨੀਤਕ 'ਏਅਰ ਲਿਫ਼ਟ' ਅਤੇ 'ਏਅਰ ਡ੍ਰਾਪ' ਮੁਹਿੰਮਾਂ ਨੂੰ ਪੂਰਾ ਕਰ ਸਕਦਾ ਹੈ। ਇਸ ਦੇ ਇਲਾਵਾ ਸਾਮਾਨ ਅਤੇ ਮਰੀਜ਼ਾਂ ਨੂੰ ਲਿਆਉਣ-ਲੈ ਜਾਣ ਦਾ ਕੰਮ ਵੀ ਕਰ ਸਕਦਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement