
ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਅਭਿਨੇਤਾ ਗੁਲਸ਼ਨ ਗਰੋਵਰ ਅਪਣੀ ਆ ਰਹੀ ਹਿੰਦੀ ਫ਼ਿਲਮ 'ਬੈਡਮੈਨ' ਦੇ ਪ੍ਰਚਾਰ ਦੇ ਸਬੰਧ 'ਚ ਇੰਗਲੈਂਡ ਪੁੱਜੇ। ਪ੍ਰੈੱਸ ਕਾਨਫ਼ਰੰਸ ਨੂੰ......
ਲੈਸਟਰ (ਯੂ.ਕੇ.), 29 ਜੂਨ (ਹਰਜੀਤ ਸਿੰਘ ਵਿਰਕ) : ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਅਭਿਨੇਤਾ ਗੁਲਸ਼ਨ ਗਰੋਵਰ ਅਪਣੀ ਆ ਰਹੀ ਹਿੰਦੀ ਫ਼ਿਲਮ 'ਬੈਡਮੈਨ' ਦੇ ਪ੍ਰਚਾਰ ਦੇ ਸਬੰਧ 'ਚ ਇੰਗਲੈਂਡ ਪੁੱਜੇ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਇਹ ਫ਼ਿਲਮ ਉਨ੍ਹਾਂ ਦੇ ਕਿਰਦਾਰ 'ਤੇ ਹੀ ਆਧਾਰਤ ਹੈ ਅਤੇ ਦੂਜੀਆਂ ਹਿੰਦੀ ਫ਼ਿਲਮਾਂ ਨਾਲੋਂ ਬਹੁਤ ਵਖਰੀ ਹੈ। ਉਨ੍ਹਾਂ ਅਪਣੇ ਫ਼ਿਲਮੀ ਸਫ਼ਰ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਕੋਈ 400 ਦੇ ਕਰੀਬ ਫ਼ਿਲਮਾਂ ਵਿਚ ਕੰਮ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਨੂੰ ਹਰ ਕਲਾਕਾਰ ਤੋਂ ਚੰਗਾ ਕੰਮ ਸਿੱਖਣ ਦੇ ਨਾਲ-ਨਾਲ ਹਰ ਕਿਸੇ ਨਾਲ ਚੰਗਾ ਵਿਵਹਾਰ ਕਰਨ ਦੀ ਵੀ ਸਿਖਿਆ ਮਿਲੀ। ਇਸ ਦੌਰਾਨ ਰੇਡੀਉ ਕੋਹਿਨੂਰ ਦੇ ਸੰਚਾਲਕ ਸ਼ਿੰਗਾਰਾ ਸਿੰਘ ਵੀ ਹਾਜ਼ਰ ਸਨ।